Sunday, June 15, 2025
Breaking News

ਸ੍ਰੀਮਤੀ ਸੁਭੱਦਰਾ ਦੇਵੀ ਦੀ ਨਮਿਤ ਰਸਮ ਕਿਰਿਆ- ਵਿਧਾਇਕ ਜਲਾਲਉਸਮਾ ਪੁੱਜੇ

PPN20091417
ਜੰਡਿਆਲਾ ਗੁਰ, 20 ਸਤੰਬਰ (ਹਰਿੰਦਰਪਾਲ ਸਿੰਘ) – ਬੀਤੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਮਾਤਾ ਸ੍ਰੀਮਤੀ ਸੁਭੱਦਰਾ ਦੇਵੀ ਦੀ ਅੰਤਿਮ ਅਰਦਾਸ ਅਤੇ ਰਸਮ ਕਿਰਿਆ ਅੱਜ ਸਟਾਰ ਪੈਲਸ ਤਰਨਤਾਰਨ ਰੋਡ ਦੁਪਹਿਰ ਕੀਤੀ ਗਈ।ਸਵ: ਸੁਭੱਦਰਾ ਦੇਵੀ ਹਿੰਦੀ ਅਖਬਾਰ ਦੈਨਿਕ ਜਾਗਰਣ ਦੇ ਜੰਡਿਆਲਾ ਗੁਰੁ ਤੋਂ ਪੱਤਰਕਾਰ ਦਿਨੇਸ਼ ਬਜਾਜ ਦੇ ਮਾਤਾ ਜੀ ਸਨ।ਦਿਨੇਸ਼ ਬਜਾਜ ਮਾਤਾ-ਪਿਤਾ ਦਾ ਇਕਲੋਤਾ ਪੁੱਤਰ ਅਤੇ ਤਿੰਨ ਭੈਣਾਂ ਦਾ ਭਰਾ ਹੈ।ਇਸ ਦੁੱਖ ਦੀ ਘੜੀ ਮੋਕੇ ਸਮੂਹ ਜੰਡਿਆਲਾ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਸਾਬਕਾ ਵਿਧਾਇਕ ਮਲਕੀਅਤ ਸਿੰਘ ਏ.ਆਰ, ਇੰਦਰ ਸਿੰਘ ਮਲਹੋਤਰਾ ਸਾਬਕਾ ਕੋਂਸਲਰ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ, ਰਣਧੀਰ ਸਿੰਘ ਮਲਹੋਤਰਾ, ਸੰਨੀ ਸ਼ਰਮਾ, ਰਾਜੀਵ ਕੁਮਾਰ ਜਿਲ੍ਹਾ ਭਾਜਪਾ ਦਿਹਾਤੀ ਪ੍ਰਧਾਨ, ਡਾ: ਹਰਜਿੰਦਰ ਸਿੰਘ, ਐਡਵੋਕੇਟ ਅਮਰੀਕ ਸਿੰਘ, ਡਾ:ਨਿਰਮਲ ਸਿੰਘ, ਅਮਨ ਢੋਟ, ਰਾਜੀਵ ਕੁਮਾਰ ਬਬਲੂ ਪੀ.ਏ,  ਬਲਰਾਮ ਸੂਰੀ, ਰਾਜਨ ਸੂਰੀ, ਪ੍ਰਭਜੋਤ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਕਮਲ ਗਰੋਵਰ, ਪਵਨ ਅਰੋੜਾ, ਟੋਨੀ ਚੋਪੜਾ, ਏ.ਐਸ.ਆਈ ਗੁਰਵਿੰਦਰ ਸਿੰਘ ਆਦਿ ਹਾਜ਼ਿਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply