
ਅੰਮ੍ਰਿਤਸਰ, ੨੦ ਸਤੰਬਰ (ਪ੍ਰੀਤਮ ਸਿੰਘ) -ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ. ਕਾਮ (ਆਰ) ਸਮੈਸਟਰ-੨ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਕਾਲਜ ਵਿਦਿਆਰਥਣ ਨਿਧੀ ਠਾਕੁਰ ਨੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।
ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਮਾਹਲ ਨੇ ਵਿਦਿਆਰਥਣਾਂ ਦੀ ਇਸ ਉਪਲਬੱਧੀ ‘ਤੇ ਵਧਾਈ ਦਿੰਦਿਆ ਦੱਿਸਆ ਕਿ ਕੋਮਲਪ੍ਰੀਤ ਕੌਰ ਬੀ. ਏ. ਸਮੈਸਟਰ-ਚੌਥਾ, ਸਤਿੰਦਰ ਕੌਰ, ਮਨਰੀਤ ਕੌਰ, ਗੁਨਜਨ ਅਤੇ ਧਮਨਪ੍ਰੀਤ ਕੌਰ ਬੀ. ਕਾਮ (ਆਰ) ਸਮੈਸਟਰ-ਚੌਥਾ, ਨਵਜੋਤ ਕੌਰ ਬੀ. ਕਾਮ (ਆਰ) ਸਮੈਸਟਰ-ਦੂਜਾ, ਸਿਲਪੀ ਬੀ. ਬੀ. ਏ. ਸਮੈਸਟਰ-ਦੂਜਾ, ਨਵਜੀਤ ਕੌਰ ਬੀ. ਕਾਮ (ਆਰ) ਸਮੈਸਟਰ ਚੌਥਾ, ਨਵਨੀਤ ਕੌਰ ਬੀ. ਕਾਮ (ਪੀ) ਸਮੈਸਟਰ ਦੂਜਾ ਨੇ ਯੂਨੀਵਰਸਿਟੀ ਵਿੱਚੋਂ ਮੈਰਿਟ ਪੁਜ਼ੀਸ਼ਨ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਐੱਮ. ਕਾਮ ਸਮੈਸਟਰ-ਚੌਥਾ ਦੀਆਂ ੧੬ ਕਾਲਜ ਵਿਦਿਆਰਥਣਾਂ ਨੇ ੭੫ ਪ੍ਰਤੀਸ਼ਤ ਅੰਕ ਹਾਸਲ ਕੀਤੇ।ਡਾ. ਮਾਹਲ ਨੇ ਕਿਹਾ ਕਿ ਵਿਭਾਗ ਡਾ. ਸੁਮਨ ਨਈਅਰ ਅਤੇ ਅਧਿਆਪਕ ਸਟਾਫ਼ ਦੁਆਰਾ ਕਰਵਾਈ ਗਈ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਵਿਦਿਆਰਥਣਾਂ ਇਸ ਮੁਕਾਮ ‘ਤੇ ਅੱਪੜ ਸਕੀਆਂ।ਉਨ੍ਹਾਂ ਇਸ ਮੌਕੇ ਵਿਦਿਆਰਥਣਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਿਆ ਸਫ਼ਲਤਾ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media