ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸਥਾਨਕ ਏਸ ਵੇਕੇਸ਼ਨਜ਼ ਐਂਡ ਟਰੈਵਲਜ਼ ਦੇ ਗੁਰਜੀਤ ਸਿੰਘ ਸੇਖੋਂ ਟਰੈਵਲ ਏਜੰਟਸ ਐਸੋਸੀਏਸ਼ਨ ਆਫ ਇੰਡੀਆ
(ਟੀ.ਏ.ਏ.ਆਈ) ਦੇ ਚੇਅਰਮੈਨ ਚੁਣੇ ਗਏ ਹਨ।ਜਲੰਧਰ ਵਿਖੇ ਐਸੋਸੀਏਸ਼ਨ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਹੋਈ ਚੋਣ ਵਿੱਚ ਗੁਰਜੀਤ ਸੇਖੋਂ ਨੂੰ ਪੰਜਾਬ ਚੈਪਟਰ ਦੇ ਚੇਅਰਮੈਨ, ਭਾਰਤੀ ਟਰੈਵਲ ਐਡਵਾਈਜ਼ਰ ਦੇ ਨਰੇਂਦਰ ਦਵੇਸਰ ਅਤੇ ਸ਼ਰਮਾ ਟਰੈਵਲ ਜਲੰਧਰ ਦੇ ਪੰਕੁਲ ਸ਼ਰਮਾ ਨੂੰ ਖਜ਼ਾਨਚੀ ਚੁਣਿਆ ਗਿਆ ਹੈ।ਅਹੁਦੇਦਾਰਾਂ ਦੀ ਇਹ ਚੋਣ ਦੋ ਸਾਲਾਂ ਲਈ ਕੀਤੀ ਗਈ ਹੈ।ਚੇਅਰਮੈਨ ਚੁਣੇ ਗਏ ਗੁਰਜੀਤ ਸੇਖੋਂ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਗਵਰਨਰ ਰਹਿ ਚੁੱਕੇ ਹਨ।
ਇਥੋਂ ਜਾਰੀ ਬਿਆਨ ਵਿੱਚ ਨਵ-ਨਿਯੁੱਕਤ ਚੇਅਰਮੈਨ ਗੁਰਜੀਤ ਸੇਖੋਂ ਨੇ ਦੱਸਿਆ ਹੈ ਕਿ ਟਰੈਵਲ ਏਜੰਟਸ ਐਸੋਸੀਏਸ਼ਨ ਆਫ ਇੰਡੀਆ ਭਾਰਤ ਦੀ ਅਜਾਦੀ ਤੋਂ ਸਾਲ ਬਾਅਦ 1951 ਵਿਚ ਸਥਾਪਿਤ ਕੀਤੀ ਗਈ ਸੀ, ਜੋ ਉਦੋਂ ਤੋਂ ਹੀ ਟਰੈਵਲ ਉਦਯੋਗ ਨਾਲ ਜੁੜੀਆਂ ਟਰੈਵਲ ਕੰਪਨੀਆਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ।ਉਨਾਂ ਕਿਹਾ ਕਿ ਐਸੋਸੀਏਸ਼ਨ ਭਾਰਤ ਦੀ ਸਭ ਤੋਂ ਪੁਰਾਣੀ ਤੇ ਵੱਡੀ ਟੂਰਿਜ਼ਮ ਅੇਸੋਸੀਏਸ਼ਨ ਹੈ।ਜਿਸ ਦੇ 20 ਖੇਤਰੀ ਯੂਨਿਟਾਂ ਤੋਂ 2500 ਤੋਂ ਵੱਧ ਮੈਂਬਰ ਹਨ।ਐਸੋਸੀਏਸ਼ਨ ਦਾ ਕੰਮਕਾਰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਯੂਨਿਟ ਦੇ ਚੇਅਰਮੈਨ, ਸੈਕਟਰੀ ਅਤੇ ਖਜ਼ਾਨਚੀ ਦੀ ਬਕਾਇਦਾ ਚੋਣ ਕੀਤੀ ਜਾਂਦੀ ਹੈ ਅਤੇ ਟੂਰਿਜ਼ਮ ਇੰਡਸਟਰੀ `ਚ ਹੋਣ ਵਾਲੀਆਂ ਤਬਦੀਲੀਆਂ ਤੋਂ ਮੈਂਬਰਾਂ ਨੂੰ ਜਾਣੂ ਕਰਵਾਉਣ ਲਈ ਸਮੇਂ-ਸਮੇਂ `ਤੇ ਰੋਡ ਸ਼ੋਅ, ਲੈਕਚਰ ਅਤੇ ਸੈਮੀਨਾਰ ਆਦਿ ਕਰਵਾਏ ਜਾਂਦੇ ਹਨ।ਇਸ ਤੋਂ ਇਲਾਵਾ ਟੂਰਿਜ਼ਮ ਮੰਤਰਾਲਾ ਭਾਰਤ ਸਰਕਾਰ ਅਤੇ ਸੂਬਿਆਂ ਦੇ ਟੂਰਿਜ਼ਮ ਬੋਰਡਾਂ ਨਾਲ ਸੰਪਰਕ ਰੱਖਿਆ ਜਾਂਦਾ ਹੈ।ਗੁਰਜੀਤ ਸੇਖੋਂ ਨੇ ਕਿਹਾ ਕਿ ਉਹ ਮੈਂਬਰਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਹਮੇਸ਼ਾਂ ਤਤਪਰ ਰਹਿਣਗੇ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media