Tuesday, September 15, 2026

ਸਰੋਤੇ ਧਾਰਮਿਕ ਤੇ ਵਿਰਾਸਤੀ ਗੀਤਾਂ ਨੂੰ ਬੇਸਬਰੀ ਨਾਲ ਉਡੀਕਦੇ ਤੇ ਸੁਣਦੇ ਹਨ – ਸਾਈ ਸੁਲਤਾਨ

ਸੰਦੌੜ, 5 ਅਗਸਤ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਉੱਘੇ ਸੂਫ਼ੀ ਗਾਇਕ ਸਾਈ ਸੁਲਤਾਨ ਦਾ ਗੀਤ `ਛੱਲਾ ਮੇਰਾ` ਕੱੁਝ ਦਿਨ ਪਹਿਲਾਂ ਟੀ PUNJ0508201903ਸੀਰੀਜ਼ ਦੇ ਬੈਨਰ ਹੇਠ ਰਲੀਜ਼ ਕੀਤਾ ਗਿਆ।ਜਿਸ ਨੂੰ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
             ਇਸ ਗੀਤ ਸੰਬੰਧੀ ਜਦੋਂ ਸੂਫ਼ੀ ਗਾਇਕ ਸਾਈ ਸੁਲਤਾਨ ਨਾਲ ਗੱਲ ਕੀਤੀ ਗਈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਰੱਬ ਵਰਗਿਆਂ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦੀ ਕੀਤਾ ਜਿੰਨਾਂ ਨੇ ਗੀਤਾਂ ਨੂੰ ਬਹੁਤ ਜਿਆਦਾ ਪਿਆਰ ਦਿੱਤਾ ਹੈ।ਸੁਲਤਾਨ ਨੇ ਕਿਹਾ ਕਿ ਇਹ ਗੀਤ ਉਨਾ ਦਾ ਪਸੰਦੀਦਾ ਲੋਕ ਗੀਤ ਸੀ।ਇਸ ਦੇ ਚੋਣਵੇਂ ਟੱਪਿਆਂ ਨੂੰ ਲੈ ਇਹ ਗੀਤ ਬਣਾਇਆ ਗਿਆ ਹੈ, ਜੋ ਕਿ ਪ੍ਰਮਾਤਮਾ ਤੇ ਆਤਮਾ ਦੇ ਰੂਹਾਨੀ ਮੇਲ ਦੇ ਹਕੀਕੀ ਪਿਆਰ ਨੂੰ ਬਿਆਨ ਕਰਦਾ ਹੈ।ਉਨ੍ਹਾਂ ਕਿਹਾ ਕਿ ਅੱਜ ਵੀ ਸਰੋਤੇ ਵਿਰਾਸਤੀ ਤੇ ਧਾਰਮਿਕ ਗੀਤਾਂ ਨੂੰ ਬਹੁਤ ਬੇਸਬਰੀ ਨਾਲ ਉਡੀਕਦੇ ਅਤੇ ਸੁਣਦੇ ਹਨ।ਇਹ ਗੀਤ ਸਾਈ ਸੁਲਤਾਨ ਦੁਆਰਾ ਲਿਖਿਆ ਗਿਆ ਹੈ, ਜਿਸ ਨੂੰ ਸੰਗੀਤਿਕ ਧੁਨਾਂ `ਚ ਪਰੋਇਆ ਹੈ ਕੇ.ਵੀ ਸਿੰਘ ਨੇ।ਇਸ ਗੀਤ ਦੀ ਵੀਡੀਉ ਵਿੱਚ ਮੁੱਖ ਭੂਮਿਕਾ ਵਿਕਰਮ ਰੰਧਾਵਾ ਅਤੇ ਉਨ੍ਹਾਂ ਦੀ ਪਤਨੀ ਸੰਦੀਪ ਨੇ ਨਿਭਾਈ ਹੈ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply