ਭੀਖੀ/ਮਾਨਸਾ, 10 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਆਸਰਾ ਲੋਕ ਸੇਵਾ ਕਲੱਬ ਮਾਨਸਾ ਨੇ ਇੱਕ ਅੰਗਹੀਣ ਵਿਅਕਤੀ ਨੂੰ ਟਰਾਈ ਸਾਈਕਲ ਭੇਟ ਕਰਕੇ ਲੋੜਵੰੰਦ ਨੂੰ ਆਸਰਾ ਦਿੱਤਾ ਹੈ।ਕਲੱਬ ਦੇ ਪ੍ਰੋਜੈਕਟ ਚੇਅਰਮੈਨ ਤਰਸੇਮ ਸੇਮੀ ਨੇ ਦੱਸਿਆ ਕਿ ਕਲੱਬ ਦੀ ਪ੍ਰੇਰਣਾ ਸਦਕਾ ਨਗਰ ਕੌਸਲ ਦੇ ਐਸ.ਓ ਮੇਜਰ ਸਿੰਘ ਨੇ ਆਪਣੇ ਪੁੱਤਰ ਧਨਵੀਰ ਸਿੰਘ ਹਨੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਲੋੜਵੰੰਦ ਜਗਸੀਰ ਸਿੰਘ ਵਾਸੀ ਮਾਨਸਾ ਜੋ ਕਿ ਦੋਵਂ ਲੱਤਾਂ ਤੋ ਅੰਗਹੀਣ ਹੈ, ਨੂੰ ਟਰਾਈ ਸਾਈਕਲ ਲੈ ਕੇ ਦਿੱਤਾ।ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਜਗਸੀਰ ਸਿੰਘ ਨੂੰ ਟਰਾਈ ਸਾਈਕਲ ਭੇਟ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਬੱਚਿਆਂ ਦੇ ਜਨਮ ਦਿਨ ਮੌਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਗੁਰਤੇਜ ਸਿੰਘ ਜਗਰੀ ਮੈਨੇਜਰ ਸਟੇਟ ਬੈਕ ਇੰਡੀਆ, ਪ੍ਰੇਮ ਨਾਥ ਕਾਟੀ, ਕਲੱਬ ਦੇ ਸਰਪ੍ਰਸਤ ਡਾ. ਅਰਜੁਨ ਸਿੰਘ ਸੇਠੀ, ਅਤੇ ਤਰਸੇਮ ਸੇਮੀ ਹਾਜਿਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media