Tuesday, November 24, 2026

ਵਿਧਾਇਕ ਨਵਜੋਤ ਸਿੱਧੂ ਵਲੋਂ 11ਵੇਂ `ਮਾਣ ਧੀਆਂ `ਤੇ` ਸਮਾਰੋਹ ਦਾ ਪੋਸਟਰ ਰਲੀਜ਼

PPNJ1008201818ਅੰਮ੍ਰਿਤਸਰ, 10 ਅਗਸਤ (ਪੰਜਾਬ ਪੋਸਟ – ਸੰਧੂ) – ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ) ਵੱਲੋਂ 17 ਅਗਸਤ ਸ਼ਨੀਵਾਰ ਨੂੰ ਵਿਰਸਾ ਵਿਹਾਰ (ਗਾਂਧੀ ਗਰਾਊਡ) ਵਿਖੇ ਭਰੂਣ ਹੱਤਿਆ ਖਿਲਾਫ “ਬੇਟੀ ਬਚਾੳ, ਬੇਟੀ ਪੜਾੳ” ਮੁਹਿੰਮ ਤਹਿਤ ਹੋਣ ਵਾਲੇ 11ਵੇਂ `ਮਾਣ ਧੀਆਂ `ਤੇ` ਐਵਾਰਡ ਸਮਾਰੋਹ ਦਾ ਪੋਸਟਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋ ਰਲੀਜ਼ ਕੀਤਾ ਗਿਆ।ਗੁਰਿੰਦਰ ਸਿੰਘ ਮੱਟੂ ਨੇ ਕਿੱਕ ਬਾਕਸਿੰਗ ਦੀਆਂ ਕੌਮੀ ਖਿਡਾਰਣਾ ਸੰਦੀਪ ਕੌਰ ਅਤੇ ਪਲਵਿੰਦਰ ਕੋਰ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਅਤੇ ਉਨਾਂ ਦੇ ਕੋਚ ਬਲਦੇਵ ਰਾਜ ਨੂੰ ਵੀ ਅਸ਼ੀਰਵਾਦ ਦਿਵਾਇਆ।ਨਵਜੋਤ ਸਿੰਘ ਨੇ ਖਿਡਾਰੀਆਂ ਅਤੇ ਮਾਣ ਧੀਆਂ `ਤੇ ਸੰਸਥਾ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਸੰਦੀਪ ਸਿੰਘ, ਕੁਲਵਿੰਦਰ ਸਿੰਘ ਬਾਬਾ, ਕ੍ਰਿਕਟ ਕੋਚ ਰਜਿੰਦਰ ਵੀ ਮੋਜੂਦ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply