ਅੰਮ੍ਰਿਤਸਰ, 10 ਅਗਸਤ (ਪੰਜਾਬ ਪੋਸਟ – ਸੰਧੂ) – ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ) ਵੱਲੋਂ 17 ਅਗਸਤ ਸ਼ਨੀਵਾਰ ਨੂੰ ਵਿਰਸਾ ਵਿਹਾਰ (ਗਾਂਧੀ ਗਰਾਊਡ) ਵਿਖੇ ਭਰੂਣ ਹੱਤਿਆ ਖਿਲਾਫ “ਬੇਟੀ ਬਚਾੳ, ਬੇਟੀ ਪੜਾੳ” ਮੁਹਿੰਮ ਤਹਿਤ ਹੋਣ ਵਾਲੇ 11ਵੇਂ `ਮਾਣ ਧੀਆਂ `ਤੇ` ਐਵਾਰਡ ਸਮਾਰੋਹ ਦਾ ਪੋਸਟਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋ ਰਲੀਜ਼ ਕੀਤਾ ਗਿਆ।ਗੁਰਿੰਦਰ ਸਿੰਘ ਮੱਟੂ ਨੇ ਕਿੱਕ ਬਾਕਸਿੰਗ ਦੀਆਂ ਕੌਮੀ ਖਿਡਾਰਣਾ ਸੰਦੀਪ ਕੌਰ ਅਤੇ ਪਲਵਿੰਦਰ ਕੋਰ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਅਤੇ ਉਨਾਂ ਦੇ ਕੋਚ ਬਲਦੇਵ ਰਾਜ ਨੂੰ ਵੀ ਅਸ਼ੀਰਵਾਦ ਦਿਵਾਇਆ।ਨਵਜੋਤ ਸਿੰਘ ਨੇ ਖਿਡਾਰੀਆਂ ਅਤੇ ਮਾਣ ਧੀਆਂ `ਤੇ ਸੰਸਥਾ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਸੰਦੀਪ ਸਿੰਘ, ਕੁਲਵਿੰਦਰ ਸਿੰਘ ਬਾਬਾ, ਕ੍ਰਿਕਟ ਕੋਚ ਰਜਿੰਦਰ ਵੀ ਮੋਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …