Wednesday, June 18, 2025
Breaking News

ਮੇਅਰ ਰਿੰਟੂ ਅਤੇ ਵਿਧਾਇਕ ਬੁਲਾਰੀਆਂ ਵਲੋਂ ਦੋ ਨਵੇਂ ਟਿਊਬਵੈਲਾਂ ਦਾ ਉਦਘਾਟਨ

PPNJ1008201819ਅੰਮ੍ਰਿਤਸਰ, 10 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆਂ ਵਲੋਂ ਮਿਲ ਕੇ ਵਾਰਡ ਨੰਬਰ 65 ਦੇ ਇਲਾਕੇ ਗੁਰੂ ਗੋਬਿੰਦ ਸਿੰਘ ਨਗਰ ਅਤੇ ਕੋਟ ਮੰਗਲ ਸਿੰਘ ਚੌਂਕ ਵਿਚ ਲਗਾਏ ਗਏ ਦੋ ਨਵੇਂ ਟਿਊਬਵੈਲਾਂ ਦਾ ਉਦਘਾਟਨ ਕੀਤਾ ਗਿਆ।ਉਹਨਾਂ ਦੇ ਨਾਲ ਦਲਬੀਰ ਸਿੰਘ ਮੰਮਣਕੇ ਕੌਂਸਲਰ, ਮੋਹਨ ਸਿੰਘ ਮਾੜੀ ਮੇਘਾ ਕੌਂਸਲਰ, ਜਸਵਿੰਦਰ ਸਿੰਘ ਸ਼ੇਰਗਿਲ, ਪਵਨ ਖਜੂਰੀਆ ਸਾਬਕਾ ਕੌਂਸਲਰ, ਨਗਰ ਨਿਗਮ ਦੇ ਅਧਿਕਾਰੀ/ਕਰਮਚਾਰੀ ਅਤੇ ਕਾਫੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਾਮਿਲ ਸਨ।PPNJ1008201820

ਮੇਅਰ ਕਰਮਜੀਤ ਸਿੰਘ ਰਿੰਟੂ ਨੇ ਉਦਘਾਟਨਾਂ ਦੇ ਸ਼ੁਭ ਅਵਸਰ ਤੇ ਕਿਹਾ ਕਿ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਵਿਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਪੇਸ਼ ਆ ਰਹੀ ਸੀ।ਜਿਸ `ਤੇ ਨਗਰ ਨਿਗਮ ਵਲੋਂ ਪਹਿਲ ਦੇ ਅਧਾਰ `ਤੇ ਨਵੇਂ ਟਿਊਬਵੈਲ ਲਗਾ ਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਗਿਆ ਹੈ।ਉਹਨਾਂ ਕਿਹਾ ਕਿ  ਹਲਕੇ ਵਿਚ ਆਊਣ ਵਾਲੇ ਦਿਨਾਂ ਵਿਚ ਹੋਰ ਟਿਊਬਵੈੱਲ ਸ਼ੁਰੂ ਕੀਤੇ ਜਾਣਗੇ। ਮੇਅਰ ਰਿੰਟੂ ਨੇ ਸ਼ਹਿਰਵਾਸੀ ਨੂੰ ਪਾਣੀ ਬਚਾਉਣ ਦੀ ਵੀ ਅਪੀਲ ਕੀਤੀ। ਮੇਅਰ ਰਿੰਟੂ ਅਤੇ ਵਿਧਾਇਕ ਬੁਲਾਰੀਆ ਵਲੋਂ ਸਕੱਤਰੀ ਬਾਗ ਵਿਖੇ ਚਲ ਰਹੇ ਵਿਕਾਸ ਕਾਰਜਾਂ ਦਾ ਨਰੀਖਣ ਕੀਤਾ ਗਿਆ।
ਇਸ ਉਪਰੰਤ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆਂ ਨੇ ਅਸ਼ਟਮੀ ਦੇ ਅਵਸਰ ਤੇ ਮੰਦਰ ਮਾਤਾ ਚਿੰਤਪੂਰਣੀ ਚੌਂਕ ਵਿਖੇ ਮੱਥਾ ਟੇਕਿਆ।ਇਥੇ ਉਹਨਾਂ ਵਲੋਂ ਲੰਗਰ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਕੌੱਸਲਰ ਸੰਨੀ ਕੁੰਦਰਾ, ਪਵਨ ਖਜੂਰੀਆ ਸਾਬਕਾ ਕੌਂਸਲਰ ਵੀ ਮੰਦਰ ਵਿਖੇ ਹਾਜ਼ਰ ਸਨ।

 

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply