ਪਟਿਆਲਾ, 12 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਬੀ.ਐਸ ਘੁੰਮਣ ਵਲੋਂ ਸ਼ਾਸਤਰੀ
ਸੰਗੀਤ ਦੀ ਗਾਇਕਾ ਅਤੇ ਸਿਤਾਰ ਵਾਦਕ (ਡਾ.) ਰਵਿੰਦਰ ਕੌਰ ਰਵੀ ਦੁਆਰਾ ਲਿਖਿਤ ਪੁਸਤਕ, ‘ਕੰਟਰੀਬਿਊਸ਼ਨ ਆਫ਼ ਭਾਈ ਕਾਨ੍ਹ ਸਿੰਘ ਨਾਭਾ ਟੂ ਹਿੰਦੂਸਤਾਨੀ ਮਿਊਜਿਕ’ ਦਾ ਵਿਮੋਚਨ ਕੀਤਾ ਗਿਆ।ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਇਸ ਪੁਸਤਕ ਨੂੰ ਕਨਿਸਕਾ ਪਬਲੀਸਰਜ਼ ਦਿੱਲੀ ਵੱਲੋਂ ਪ੍ਰਕਾਸ਼ਿਨ ਕੀਤਾ ਗਿਆ ਹੈ।ਡਾ. ਰਵਿੰਦਰ ਕੌਰ ਰਵੀ ਜੋ ਕਿ ਯੂਨਿਵਰਸਿਟੀ ਦੇ ਸੰਗੀਤ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਰਹੇ ਹਨ।ਇਸ ਪੁਸਤਕ ਤੋਂ ਪਹਿਲਾਂ ਉਹ ਚਾਰ ਹੋਰ ਇਤਿਹਾਸਕ ਮਹੱਤਵ ਵਾਲੀਆਂ ਪੁਸਤਕਾਂ, ‘ਬਿਖਰੇ ਮੋਤੀ’, ਇਤਿਹਾਸ ਖ਼ਾਨਦਾਨ ਰਈਸ਼ ਬਾਗੜੀਆਂ, ਸੰਗੀਤਾਚਾਰੀਆ ਭਾਈ ਕਾਨ੍ਹ ਸਿੰਘ ਨਾਭਾ, ਅਤੇ ਗੀਤਾਂਜਲੀ ਹਰੀ ਵ੍ਰਿਜੇਸ਼ ਆਦਿ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁਕੇ ਹਨ ਅਤੇ ਹੁਣ ਇਸ ਪੁਸਤਕ ਰਾਹੀ ਲੰਮੀ ਖੋਜ ਉਪਰੰਤ ਭਾਈ ਕਾਹਨ ਸਿੰਘ ਨਾਭਾ ਦੀਆਂ ਸਮੁੱਚੀਆਂ ਲਿਖਤਾਂ ਵਿੱਚ ਦਰਜ ਸੰਗੀਤਕ ਜਾਣਕਾਰੀ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਪੁਸਤਕ ਰੂਪ ਵਿੱਚ ਪਾਠਕਾਂ ਸਾਹਮਣੇ ਪ੍ਰਸਤੁਤ ਕੀਤਾ ਹੈ।
ਇਸ ਮੌਕੇ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਏ.ਪੀ ਸਿੰਘ, ਪ੍ਰੋ. (ਡਾ.) ਯਸ਼ਪਾਲ ਸ਼ਰਮਾ, ਡੀਨ ਫੈਕਲਟੀ ਆਫ ਆਰਟਸ ਐਂਡ ਕਲਚਰ, ਕਰਨਲ ਐਮ.ਐਸ. ਬਰਨਾਲਾ, ਅਸਿਸਟੈਂਟ ਪ੍ਰੋਫੈਸਰ, (ਡਾ.) ਜਯੋਤੀ ਸ਼ਰਮਾ, ਅਸਿਸਟੈਂਟ ਪ੍ਰੋਫੈਸਰ ਵਨੀਤਾ ਅਤੇ ਡਾ. ਜਗਮੇਲ ਭਾਠੂਆਂ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media