Thursday, June 11, 2026

ਵਿਦਿਆਰਥਣ ਮੁਸਕਾਨ ਨੇ ਸਕੂਲ਼ ਦੇ ਵਿਹੜੇ `ਚ ਬੂਟੇ ਲਾ ਕੇ ਮਨਾਇਆ ਆਪਣਾ ਜਨਮ ਦਿਨ

ਪ੍ਰਿੰਸੀਪਲ ਸੁਰਿੰਦਰ ਕੋਰ ਬੱਚਿਆਂ ਨੂੰ ਜਨਮ ਦਿਨ `ਤੇ ਬੂਟੇ ਲਗਾਉਣ ਲਈ ਕੀਤਾ ਪ੍ਰੇਰਿਤ
ਧੂਰੀ, 13 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) –  ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ  ਹਥਨ ਡਟੇ/ ਹਰਿਆਲੀ ਮੁਹਿੰਮ ਨੂੰ ਜੋਰਦਾਰ ਹੁੰਗਾਰਾ PUNJ1308201908ਮਿਲ ਰਿਹਾ ਹੈ.ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਦੀ ਪ੍ਰੇਰਨਾ ਸਦਕਾ ਸੱਤਵੀਂ ਕਲਾਸ ਦੀ ਵਿਦਿਆਰਥਣ ਮੁਸਕਾਨ ਨੇ ਆਪਣੇ ਜਨਮ ਦਿਨ ਦੀ ਖੁਸ਼ੀ `ਚ ਸਕੂਲ਼ ਦੇ ਵਿਹੜੇ ਵਿੱਚ 2 ਬੂਟੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ।ਇਸ ਸਮੇਂ ਪਿੰਸੀਪਲ ਮੈਡਮ ਦੇ ਨਾਲ ਲਾਭ ਸਿੰਘ, ਵਿਕਰਮਜੀਤ ਸਿੰਘ, ਸ੍ਰੀਮਤੀ ਰਮਨਦੀਪ ਕੌਰ, ਸ੍ਰੀਮਤੀ ਅਮਰਦੀਪ ਕੌਰ, ਸ੍ਰੀਮਤੀ ਗੁਰਪ੍ਰੀਤ ਕੌਰ ਵੀ ਮੋਜੂਦ ਸਨ।
ਜਿਕਰਯੋਗ ਹੈ ਕਿ ਪ੍ਰਿੰਸੀਪਲ ਮੈਡਮ ਨੇ ਆਪਣਾ ਅਹੁੱਦਾ ਸੰਭਾਲਣ ਵਾਲੇ ਦਿਨ ਹੀ ਸਕੂਲ ਦੇ ਪਾਰਕ ਵਿੱਚ 4 ਬੂਟੇ ਲਗਾ ਕੇ ਹਰਿਆਲੀ ਮੁਹਿੰਮ ਵਿਚ ਆਪਣਾ ਯੋਗਦਾਨ ਪਾਇਆ ਸੀ।ਪਿਛਲੇ ਦਿਨੀ ਪੰਜਾਬੀ ਮਾਸਟਰ ਕੁਲਦੀਪ ਸਿੰਘ ਮਰਾਹੜ ਨੇ ਆਪਣੇ ਵੱਲੋਂ ਸਕੂਲ ਦੀ ਮੁੱਖ ਦੀਵਾਰ ਦੇ ਨਾਲ-ਨਾਲ ਫਾਇਕਸ ਦੇ 25 ਬੂਟੇ ਲਾਏ।ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੌਰ ਨੇ ਬੱਚਿਆਂ ਨੂੰ ਆਪਣੇ ਜਨਮ ਦਿਨ ਸਮੇਂ ਪੌਦੇ ਲਾਉਣ ਲਈ ਉਹਨਾਂ ਦੀ ਸੰਭਾਲ ਹਿੱਤ ਪ੍ਰੇਰਿਤ ਕੀਤਾ।ਪੰਜਾਬ ਸਰਕਾਰ ਵੱਲੋਂ ਚਲਾਈ ਗਈ ਇਸ ਮੁਹਿੰਮ ਵਿਚ ਸਕੂਲ ਦਾ ਸਮੂਹ ਸਟਾਫ ਵਧ ਚੜ ਕੇ ਯੋਗਦਾਨ ਪਾ ਰਿਹਾ ਹੈ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply