Wednesday, February 25, 2026

ਪੁੰਨ ਤੇ ਫ਼ਲੀਆਂ (ਮਿੰਨੀ ਕਹਾਣੀ)

            ਪਿੰਡ ਦੇ ਗੁਰਦੁਆਰੇ ਅਨਾਉਸਮੈਂਟ ਹੋਈ ਕਿ ਜਿਸ-ਜਿਸ ਮਾਈ ਭਾਈ ਨੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੈ, ਦੋ ਦਿਨ ਦੇ ਅੰਦਰ-ਅੰਦਰ ਫੀਸ ਜਮ੍ਹਾਂ ਕਰਵਾ ਕੇ ਸੀਟਾਂ ਬੁੱਕ ਕਰਵਾਓ ਜੀ।ਦੂਸਰੇ ਦਿਨ ਹੀ ਸਾਰੀਆਂ ਸੀਟਾਂ ਦੀ ਬੁੱਕਿੰਗ ਹੋ ਗਈ।ਸੀਟਾਂ ਖਤਮ ਹੋਣ ਕਾਰਨ ਬਹੁਤ ਯਾਤਰਾ ਦੇ ਚਾਹਵਾਨ ਵਾਪਸ ਮੁੜ ਗਏ।
              ਜਦੋਂ ਜਾਣ ਵੇਲੇ ਸਵਾਰੀਆਂ ਬੱਸ ਚੜੀਆਂ ਤਾਂ ਕੰਡਕਟਰ ਕਹਿਣ ਲੱਗਿਆ, “ਬੜੀ ਸਰਦਲ ‘ਤੇ ਧਾਰਮਿਕ ਖਿਆਲਾਂ ਦਾ ਪਿੰਡ ਹੈ, ਜੋ ਇਕ ਦਿਨ ਵਿੱਚ ਹੀ ਸੀਟਾਂ ਦੀ ਬੁੱਕਿੰਗ ਹੋ ਗਈ”।ਟੇਡੀ ਜਿਹੀ ਪੱਗ ਵਾਲੇ ਮਾੜਕੂ ਜਿਹੇ ਬੰਦੇ ਨੇ ਸੀਟ `ਤੇ ਬੈਠਦੇ ਨੇ ਕਿਹਾ, “ਭਾਈ ਸਾਹਬ ਸ਼ਰਧਾਲੂ ਘੱਟ ਤੇ ਮੇਰੇ ਵਰਗੇ ਜ਼ਿਆਦਾ ਨੇ… ਭੁੱਕੀ ਦੀ ਤੋਟ ਕਰਕੇ ਸਾਰੀ ਅਮਲੀ ਮੰਡਲੀ ਜਾ ਰਹੀ ਐ।ਸੁਣਿਆ ਉਸ ਇਲਾਕੇ ਵਿੱਚ ਭੁੱਕੀ ਸਸਤੀ ਮਿਲ ਜਾਂਦੀ ਐ, ਸੋਚਿਆ ਨਾਲੇ ਸ਼ਨਾਨ ਕਰ ਆਵਾਂਗੇ……ਨਾਲੇ ਮਾਲ-ਭੱਤਾ ਬਈ।ਬਾਈ ਨਾਲੇ ਪੁੰਨ ਨਾਲੇ ਫ਼ਲੀਆਂ, ਨਾਲੇ ਰੱਬ ਖੁਸ਼ ਨਾਲੇ ਮਨ ਖੁਸ਼ ਹੋ ਜਾਊ”।

Sukhwinder Hariao2

 

ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
ਮੋ – 81464-47541
sukhwinderhariao@gmail.com

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply