Monday, March 23, 2026

ਰੱਬ ਜੀ! ਮੀਂਹ ਨਾ ਪਾਓ … (ਕਵਿਤਾ)

ਰੱਬ ਜੀ!ਰੱਬ ਜੀ! ਮੀਂਹ ਨਾ ਪਾਓ।
ਅੰਨਦਾਤੇ ਦੇ ਨਾ ਸਾਹ ਸੁਕਾਓ।
ਕਾਲੀ ਘਟਾ, ਜਦ ਹੈ ਆਉਂਦੀ,
ਮਨ ਨੂੰ ਬੜੀ, ਚਿੰਤਾ ਲਾਉਂਦੀ।
ਕੁੱਝ ਤਾਂ ਤਰਸ, ਸਾਡੇ `ਤੇ ਖਾਓ।
ਰੱਬ ਜੀ! ਰੱਬ ਜੀ! ———-।
ਫਸਲਾਂ ਹੋਈ ਜਾਵਣ ਢੇਰੀ,
ਛੱਲੇ ਜਦ ਝੱਖੜ ਹਨੇਰੀ।
ਧੜਕਣ ਦਿਲ ਦੀ ਨਾ ਵਧਾਓ।
ਰੱਬ ਜੀ! ਰੱਬ ਜੀ!——-।
ਅਸੀਂ ਹਾਂ ਆਏ, ਕਰਜ਼ੇ ਥੱਲੇ।
ਖੁੱਝ ਨਹੀਂ ਬਚਣਾ, ਸਾਡੇ ਪੱਲੇ।
ਸਾਉਣ ਮਹੀਨੇ ਆਓ ਜਾਓ ।
ਰੱਬ ਜੀ! ਰੱਬ ਜੀ! ਮੀਂਹ ਨਾ ਪਾਓ।
ਅੰਨਦਾਤੇ ਦੇ ਨਾ ਸਾਹ ਸੁਕਾਓ।
  SUkhbir Khurmanian   

     
ਸੁਖਬੀਰ ਸਿੰਘ ਖੁਰਮਣੀਆਂ
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ
ਅੰਮ੍ਰਿਤਸਰ। ਮੋ – 98555 12677

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply