ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਵੇਰਕਾ ਬਾਈਪਾਸ ਸਥਿਤ ਡੀ.ਏ.ਵੀ ਇੰਟਰਨੈਸ਼ਨਲ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਦੀ ਅਗਵਾਈ `ਚ ਅਜ਼ਾਦੀ ਦਿਵਸ ਮਨਾਇਆ ਗਿਆ।73ਵੇਂ ਸਵਤੰਤਰਤਾ ਦਿਵਸ ਸਮਾਗਮ ਵਿੱਚ ਵਿਜੇ ਸ਼ਰਮਾ ਡਾਇਰੈਕਟਰ ਜੀ.ਐਸ. ਕੇ ਪ੍ਰੋਡਕਸ਼ਨ, ਹਰਿੰਦਰ ਸੋਹਲ ਸੰਗੀਤਕਾਰ ਮੁੱਖ ਮਹਿਮਾਨ ਸਨ।ਮੈਡਮ ਗੁਪਤਾ ਨੇ ਆਪਣੇ ਸੰਬੋਧਨ `ਚ ਕਿਹਾ ਕਿ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਭ੍ਰਿਸ਼ਟਾਚਾਰ, ਅਨਪੜ੍ਹਤਾ, ਗਰੀਬੀ, ਬੇਰੋਜ਼ਗਾਰੀ ਤੇ ਨਸ਼ਿਆਂ ਆਦਿ ਨੂੰ ਖਤਮ ਕਰਨ ਲਈ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।ਮੁੱਖ ਮਹਿਮਾਨ ਵਿਜੇ ਸ਼ਰਮਾ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਸ਼ਲਾਘਾ ਕੀਤੀ।ਹਰਿੰਦਰ ਸੋਹਲ ਨੇ ਅਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਦੇਸ਼ ਭਗਤੀ ਦੇ ਗੀਤ `ਜਹਾਂ ਡਾਲ ਤਾਲ ਪਰ …….. ਤੇ `ਗੰਗਾ ਮੇਰੀ ਮਾਂ…. `ਬਾਪ ਮੇਰਾ ਹਿਮਾਚਲ… ਪੇਸ਼ ਕਰਕੇ ਸਭ ਨੂੰ ਭਾਵੁਕ ਕੀਤਾ।ਬੱਚਿਆਂ ਨੇ ਸ਼ਹੀਦਾਂ ਨੂੰ ਦੇਸ਼ ਭਗਤੀ ਗੀਤਾਂ ਨਾਲ ਸ਼ਰਧਾਂਜਲੀ ਦਿੱਤੀ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …