Tuesday, November 24, 2026

ਚੀਮਾਂ ਮੰਡੀ ਵਿਖੇ ਸਾਂਝੇ ਤੌਰ `ਤੇ ਮਨਾਈਆਂ ਤੀਆਂ

PUNJ1901201910ਲੌਂਗੋਵਾਲ, 19 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਕੂਲ ਮਾਨਾਂ ਪੱਤੀ ਚੀਮਾ ਵਿਖੇ ਵੇਹੜਾ ਵਾਸੀਆਂ ਵਲੋਂ ਐਮ.ਸੀ ਦਰਸ਼ਨ ਸਿੰਘ, ਐਮ.ਸੀ ਬਹਾਦਰ ਸਿੰਘ ਤੇ ਬਾਬਾ ਭੋਲਾ ਸਿੰਘ ਦੇ ਸਹਿਯੋਗ ਨਾਲ ਸਾਂਝੇ ਤੌਰ `ਤੇ ਪਿੰਡ ਦੀਆਂ ਧੀਆਂ, ਨੁੰਹਾਂ ਤੇ ਮਾਵਾਂ-ਸੱਸਾਂ ਵਲੋਂ ਤੀਆਂ ਦਾ ਤਿਉਹਾਰ ਬੜੀ ਰਵਾਇਤੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।ਪੰਜਾਬੀ ਪਹਿਰਾਵੇ `ਚ ਸੱਜੀਆਂ ਲੜਕੀਆਂ ਨੇ ਸਾਡੇ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਗਹਿਣੇ ਤੇ ਪੁਸ਼ਾਕਾ ਸੱਗੀ ਫੁੱਲ, ਲਹਿੰਗੇ, ਘੱਗਰੇ ਆਦਿ ਪਾ ਕੇ ਆਪਣੇ ਸੱਭਿਆਚਾਰ ਨੂੰ ਬਰਕਰਾਰ ਰੱਖਣ ਦੀ ਰੀਤ ਨੂੰ ਅੱਗੇ ਵਧਾਉਦਿਆਂ ਵੱਖ ਵੱਖ ਗੀਤਾਂ, ਬੋਲੀਆਂ ਰਾਹੀਂ ਖੂਬ ਰੌਣਕ ਲਾਈ।
ਇਸ ਮੌਕੇ ਪਿੰਡ ਦੀਆਂ ਲੜਕੀਆਂ ਨੇ ਕਿਹਾ ਕਿ ਇਹ ਤੀਆਂ ਦਾ ਤਿਉਹਾਰ ਸਾਡੇ ਪੰਜਾਬ ਦਾ ਬਹੁਤ ਪੁਰਾਣਾ ਤਿਉਹਾਰ ਹੈ।ਇਸ ਨਾਲ ਹਰ ਔਰਤ ਦੀ ਸਾਂਝ ਜੁੜੀ ਹੁੰਦੀ ਹੈ ਤੇ ਸਾਡੀ ਹਮੇਸ਼ਾਂ ਕੋਸ਼ਿਸ਼ ਰਹੇਗੀ ਕਿ ਇਸ ਤਿਉਹਾਰ ਨੂੰ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਵੇ।ਤੀਆਂ ਦੇ ਤਿਉਹਾਰ ਦੀ ਖੁਸ਼ੀ `ਚ ਲੱਡੂ ਵੀ ਵੰਡੇ ਗਏ। 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply