ਲੌਂਗੋਵਾਲ, 19 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਕੂਲ ਮਾਨਾਂ ਪੱਤੀ ਚੀਮਾ ਵਿਖੇ ਵੇਹੜਾ ਵਾਸੀਆਂ ਵਲੋਂ ਐਮ.ਸੀ ਦਰਸ਼ਨ ਸਿੰਘ, ਐਮ.ਸੀ ਬਹਾਦਰ ਸਿੰਘ ਤੇ ਬਾਬਾ ਭੋਲਾ ਸਿੰਘ ਦੇ ਸਹਿਯੋਗ ਨਾਲ ਸਾਂਝੇ ਤੌਰ `ਤੇ ਪਿੰਡ ਦੀਆਂ ਧੀਆਂ, ਨੁੰਹਾਂ ਤੇ ਮਾਵਾਂ-ਸੱਸਾਂ ਵਲੋਂ ਤੀਆਂ ਦਾ ਤਿਉਹਾਰ ਬੜੀ ਰਵਾਇਤੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।ਪੰਜਾਬੀ ਪਹਿਰਾਵੇ `ਚ ਸੱਜੀਆਂ ਲੜਕੀਆਂ ਨੇ ਸਾਡੇ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਗਹਿਣੇ ਤੇ ਪੁਸ਼ਾਕਾ ਸੱਗੀ ਫੁੱਲ, ਲਹਿੰਗੇ, ਘੱਗਰੇ ਆਦਿ ਪਾ ਕੇ ਆਪਣੇ ਸੱਭਿਆਚਾਰ ਨੂੰ ਬਰਕਰਾਰ ਰੱਖਣ ਦੀ ਰੀਤ ਨੂੰ ਅੱਗੇ ਵਧਾਉਦਿਆਂ ਵੱਖ ਵੱਖ ਗੀਤਾਂ, ਬੋਲੀਆਂ ਰਾਹੀਂ ਖੂਬ ਰੌਣਕ ਲਾਈ।
ਇਸ ਮੌਕੇ ਪਿੰਡ ਦੀਆਂ ਲੜਕੀਆਂ ਨੇ ਕਿਹਾ ਕਿ ਇਹ ਤੀਆਂ ਦਾ ਤਿਉਹਾਰ ਸਾਡੇ ਪੰਜਾਬ ਦਾ ਬਹੁਤ ਪੁਰਾਣਾ ਤਿਉਹਾਰ ਹੈ।ਇਸ ਨਾਲ ਹਰ ਔਰਤ ਦੀ ਸਾਂਝ ਜੁੜੀ ਹੁੰਦੀ ਹੈ ਤੇ ਸਾਡੀ ਹਮੇਸ਼ਾਂ ਕੋਸ਼ਿਸ਼ ਰਹੇਗੀ ਕਿ ਇਸ ਤਿਉਹਾਰ ਨੂੰ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਵੇ।ਤੀਆਂ ਦੇ ਤਿਉਹਾਰ ਦੀ ਖੁਸ਼ੀ `ਚ ਲੱਡੂ ਵੀ ਵੰਡੇ ਗਏ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …