ਜੰਡਿਆਲਾ ਗੁਰੂ, 23 ਅਗਸਤ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਯੂਥ ਕਾਂਗਰਸ ਜਿਲ੍ਹਾ ਪ੍ਰਧਾਨ ਤੇ ਮੈਂਬਰ ਜਿਲ੍ਹਾ ਪ੍ਰੀਸ਼ਦ ਦਿਲਰਾਜ ਸਿੰਘ ਸਰਕਾਰੀਆ
ਅਤੇ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਦੀ ਅਗਵਾਈ `ਚ ਸਵਰਗੀ ਸਵ. ਰਾਜੀਵ ਗਾਂਧੀ ਦਾ 75ਵਾਂ ਜਨਮ ਦਿਨ ਕਾਂਗਰਸ ਭਵਨ ਦਿਹਾਤੀ ਵਿਖੇ ਮਨਾਇਆ ਗਿਆ।ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਇਸ ਸਮੇਂ ਲੱਗੇ ਕੈਂਪ ਵਿੱਚ ਖੂਨਦਾਨ ਕੀਤਾ ਗਿਆ।ਭਗਵੰਤਪਾਲ ਸਿੰਘ ਸੱਚਰ ਨੇ ਪੰਜਾਬ ਸਰਕਾਰ ਵਲੋਂ ਅੱਜ ਜਾਰੀ ਕੀਤੀ ਗਈ ਸਰਬਤ ਸਿਹਤ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਯੂਥ ਕਾਂਗਰਸ ਦੇ ਇੰਚਾਰਜ ਸੁਖਵਿੰਦਰ ਬਿੰਦਰਾ, ਕਮਲਜੀਤ ਸਿੰਘ ਬਰਾੜ ਇੰਚਾਰਜ, ਅਮਨਦੀਪ ਸਿੰਘ ਕੱਕੜ, ਰਣਵੀਰ ਸਿੰਘ ਬਬਲੂ, ਕਮਲ ਸਰਕਾਰੀਆ, ਕੈਮੀ ਅਟਾਰੀ, ਬਲਪ੍ਰੀਤ ਸਿੰਘ ਰੋਜਰ ਭਾਟੀਆ, ਸੁਖਪਾਲ ਸਿੰਘ ਗਿੱਲ, ਜਸਪਾਲ ਸਿੰਘ ਭੱਟੀ, ਰਿੰਕੂ ਚੋਗਾਵਾਂ, ਜਸਕਰਨ ਸਿੰਘ ਕੋਹਰੀ, ਰਵਿੰਦਰਪਾਲ ਸਿੰਘ ਗਿੱਲ, ਸਰਪੰਚ ਸੋਨੀ ਕੱਥੂਨੰਗਲ, ਇੰਦਰਜੀਤ ਸਿੰਘ ਰਾਏਪੁਰ, ਗੁਰਮੀਤ ਸਿੰਘ ਭੀਲੋਵਾਲ ਆਦਿ ਹਾਜ਼ਰ ਸਨ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media