Monday, December 23, 2024

ਖੇਡ ਮੁਕਾਬਲਿਆਂ ਵਿੱਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੇਤੂ

ਜੰਡਿਆਲਾ ਗੁਰੂ, 23 ਅਗਸਤ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਜ਼ਿਲਾ ਸਪੋਰਟਸ ਡਿਪਾਰਟਮੈਂਟ ਵੱਲੋਂ ਜ਼ਿਲਾ ਪੱਧਰੀ PUNJ2308201907ਅੰਡਰ 18 ਕੱਬਡੀ ਟੂਰਨਾਮੈਂਟ ਕਰਵਾਇਆਂ ਗਿਆ ਜਿਸ ਵਿੱਚ ਜਿਲੇ ਦੀਆਂ 16 ਟੀਮਾਂ ਨੇ ਭਾਗ ਲਿਆ।ਇਸ ਟੂਰਨਾਮੈਂਟ ਵਿੱਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ।ਇਸੇ ਤਰ੍ਹਾਂ ਜ਼ਿਲਾ ਪੱਧਰੀ ਰੀਲੇਅ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਰੀਲੇਅ (4 ਗੁਣਾ 400 ਮੀਟਰ) ਲੜਕੇ ਜਸ਼ਨਪ੍ਰੀਤ ਸਿੰਘ, ਸਰਗੁਨਦੀਪ ਸਿੰਘ, ਗੁਰਸਿਮਰਨ ਸਿੰਘ, ਜਰਮਨਪ੍ਰੀਤ ਸਿੰਘ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ।ਇਸੇ ਤਰ੍ਹਾਂ (4 ਗੁਣਾ 100 ਮੀਟਰ) ਰੀਲੇਅ ਵਿੱਚ ਗੁਰਬਾਜ ਸਿੰਘ, ਸਰਗੁਨਦੀਪ ਸਿੰਘ, ਕੋਮਲਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।
              ਸਕੂਲ ਪਹੁੰਚਣ `ਤੇ ਸਕੂਲ ਦੇ ਮੈਨੇਜਿੰਗ ਡਾਈਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ, ਵਾਈਸ-ਪ੍ਰਿੰਸੀਪਲ ਗੁਰਪ੍ਰੀਤ ਕੌਰ, ਸੁੱਖਚੈਨ ਸਿੰਘ (ਕੋਆਡੀਨੇਟਰ), ਨਰਿੰਦਰਪਾਲ ਕੌਰ (ਕੋਆਡੀਨੇਟਰ) ਨੇ ਬੱਚਿਆਂ ਦੀ ਮਿਹਨਤ ਨੂੰ ਸਰਾਹਿਆ ਅਤੇ ਸਪੋਰਟ ਅਧਿਆਪਕਾਂ ਰੁਪਿੰਦਰ ਕੌਰ, ਸੁਖਜਿੰਦਰ ਸਿੰਘ, ਜਤਿੰਦਰ ਸਿੰਘ ਅਤੇ ਸੰਤੋਖ ਸਿੰਘ ਨੂੰ ਸ਼ਾਬਾਸੀ ਦਿੱਤੀ ਅਤੇ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਸਕੂਲ ਦਾ ਸਟਾਫ ਅਤੇ ਬੱਚੇ ਹਾਜਿਰ ਸਨ ।    

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply