Tuesday, June 16, 2026

ਹਾਈ ਸਕੂਲ ਸਾਹਪੁਰਕੰਡੀ ਦੇ ਵਿਦਿਆਰਥੀਆਂ ਕੀਤਾ ਜਿਲ੍ਹਾ ਰੋਜਗਾਰ ਦਫਤਰ ਦਾ ਦੌਰਾ

ਪਠਾਨਕੋਟ, 23 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਦਫਤਰ ਪਠਾਨਕੋਟ ਦਾ ਸਰਕਾਰੀ ਹਾਈ ਸਕੂਲ ਸਾਹਪੁਰਕੰਡੀ ਪਠਾਨਕੋਟ PUNJ2308201909ਦੇ ਵਿਦਿਆਰਥੀਆਂ ਨੇ ਦੋਰਾ ਕੀਤਾ।ਰੋੋਜਗਾਰ ਅਫਸਰ ਸ੍ਰੀਮਤੀ ਰਣਜੀਤ ਕੋਰ  ਨੇ ਦੱਸਿਆ ਕਿ ਇਸ ਦੌਰੇ ਵਿਚ ਨੋਂਵੀ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਪਣੇ ਅਧਿਆਪਕਾਂ ਨਾਲ ਹਿੱਸਾ ਲਿਆ।ਜਿਸ ਵਿਚ ਵੱਖ-ਵੱਖ ਲਾਈਨ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ-ਆਪਣੇ ਵਿਭਾਗਾਂ ਦੇ ਨਾਲ ਸਬੰਧਿਤ ਸਕੀਮਾਂ, ਉਚ ਸਿੱਖਿਆ, ਸਵੈ-ਕਿਤਾ ਰੋਜਗਾਰ ਅਤੇ ਉਹਨਾਂ ਦੀ ਕੈਰੀਅਰ ਕਾਂਉਸਲਿੰਗ ਕੀਤੀ ਗਈ।ਇਸ ਤੋ ਇਲਾਵਾ ਵਿਦਿਆਰਥੀਆਂ ਨੂੰ ਬਿਉਰੋ ਵਿੱਚ ਉਪਲੱਬਧ ਹੋਰ ਸਹੂਲਤਾਂ ਜਿਵੇਂ ਕਿ ਫ੍ਰੀ ਇੰਟਨੈਟ ਸੇਵਾ, ਪਲੇਸਮੈਂਟ ਕੈਂਪ, ਆਨਲਾਈਨ ਰਜਿਸਟਰੇਸ਼ਨ, ਲਾਇਬ੍ਰੇਰੀ ਬਾਰੇ ਦੱਸਿਆ ਅਤੇ ਜਾਂਦੀਆਂ ਹੋਰ ਸੇਵਾਂਵਾਂ ਬਾਰੇ ਜਾਣੂ ਕਰਵਾਇਆ ।

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …

Leave a Reply