ਪਠਾਨਕੋਟ, 23 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਦਫਤਰ ਪਠਾਨਕੋਟ ਦਾ ਸਰਕਾਰੀ ਹਾਈ ਸਕੂਲ ਸਾਹਪੁਰਕੰਡੀ ਪਠਾਨਕੋਟ
ਦੇ ਵਿਦਿਆਰਥੀਆਂ ਨੇ ਦੋਰਾ ਕੀਤਾ।ਰੋੋਜਗਾਰ ਅਫਸਰ ਸ੍ਰੀਮਤੀ ਰਣਜੀਤ ਕੋਰ ਨੇ ਦੱਸਿਆ ਕਿ ਇਸ ਦੌਰੇ ਵਿਚ ਨੋਂਵੀ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਪਣੇ ਅਧਿਆਪਕਾਂ ਨਾਲ ਹਿੱਸਾ ਲਿਆ।ਜਿਸ ਵਿਚ ਵੱਖ-ਵੱਖ ਲਾਈਨ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ-ਆਪਣੇ ਵਿਭਾਗਾਂ ਦੇ ਨਾਲ ਸਬੰਧਿਤ ਸਕੀਮਾਂ, ਉਚ ਸਿੱਖਿਆ, ਸਵੈ-ਕਿਤਾ ਰੋਜਗਾਰ ਅਤੇ ਉਹਨਾਂ ਦੀ ਕੈਰੀਅਰ ਕਾਂਉਸਲਿੰਗ ਕੀਤੀ ਗਈ।ਇਸ ਤੋ ਇਲਾਵਾ ਵਿਦਿਆਰਥੀਆਂ ਨੂੰ ਬਿਉਰੋ ਵਿੱਚ ਉਪਲੱਬਧ ਹੋਰ ਸਹੂਲਤਾਂ ਜਿਵੇਂ ਕਿ ਫ੍ਰੀ ਇੰਟਨੈਟ ਸੇਵਾ, ਪਲੇਸਮੈਂਟ ਕੈਂਪ, ਆਨਲਾਈਨ ਰਜਿਸਟਰੇਸ਼ਨ, ਲਾਇਬ੍ਰੇਰੀ ਬਾਰੇ ਦੱਸਿਆ ਅਤੇ ਜਾਂਦੀਆਂ ਹੋਰ ਸੇਵਾਂਵਾਂ ਬਾਰੇ ਜਾਣੂ ਕਰਵਾਇਆ ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media