ਸਮਰਾਲਾ, 27 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਨਜਦੀਕੀ ਪਿੰਡ ਟੋਡਰਪੁਰ ਵਿਖੇ ਸ਼ਹੀਦ ਭਗਤ ਸਿੰਘ ਛਿੰਝ ਕਮੇਟੀ, ਸਮੂਹ ਗਰਾਮ ਪੰਚਾਇਤ,
ਪ੍ਰਵਾਸੀ ਵੀਰਾਂ, ਪਿੰਡ ਨਿਵਾਸੀਆਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 14ਵਾਂ ਵਿਸ਼ਾਲ ਕੁਸ਼ਤੀ ਦੰਗਲ ਸਰਕਾਰੀ ਪ੍ਰਾਇਮਰੀ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ।ਇਸ ਸਬੰਧੀ ਬਾਬਾ ਹਰਦਿਆਲ ਸਿੰਘ, ਲਖਵਿੰਦਰ ਸਿੰਘ ਟਿਵਾਣਾ, ਸਰਬਦੀਪ ਸਿੰਘ ਸਹੋਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 175 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਇਸ ਛਿੰਝ ਦੀ ਕੁਮੈਂਟਰੀ ਮਾਂ ਖੇਡ ਕਬੱਡੀ ਦੇ ਬੁਲਾਰੇ ਹਰਜੀਤ ਸਿੰਘ ਲੱਲਕਲਾਂ ਅਤੇ ਮੰਚ ਤੋਂ ਲਖਵਿੰਦਰ ਸਿੰਘ ਟਿਵਾਣਾ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ। ਇਸ ਮੌਕੇ ਰੈਫਰੀ ਦੀ ਭੂਮਿਕਾ ਸ਼ਿਵਦੇਵ ਮੁਸ਼ਕਾਬਾਦ, ਹਰਚੰਦ ਸਿੰਘ ਢਿੱਲਵਾਂ ਨੇ ਨਿਭਾਈ।ਜੋੜੇ ਬਣਾਉਣ ਦੀ ਸੇਵਾ ਤਪਿੰਦਰ ਸਿੰਘ ਸੇਹ ਅਤੇ ਜੱਗੀ ਨੇ ਬਾਖੂਬੀ ਨਿਭਾਈ।
ਇਸ ਛਿੰਝ ਮੇਲੇ ਦਾ ਉਦਘਾਟਨ ਅਵਤਾਰ ਸਿੰਘ ਬਸਾਂਤੀ ਬੌਂਦਲੀ, ਦਿਲਬਾਗ ਸਿੰਘ, ਦਲਬਾਰਾ ਸਿੰਘ ਬੌਂਦਲੀ ਨੇ ਸਾਂਝੇ ਤੌਰ ਤੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਛਿੰਝ ਦੌਰਾਨ ਇੱਕ ਝੰਡੀ ਦੀ ਕੁਸ਼ਤੀ ਜੋ ਹਰਮਨਪ੍ਰੀਤ ਆਲਮਗੀਰ ਅਤੇ ਜੱਸਾ ਲਾਡਪੁਰ ਢੱਕੀ ਦਰਮਿਆਨ ਹੋਈ।ਦੰਗਲ ਦੌਰਾਨ ਦੋਨਾਂ ਪਹਿਲਵਾਨਾਂ ਨੇ ਇੱਕ ਦੂਜੇ ਨੂੰ ਕਾਂਟੇ ਦੀ ਟੱਕਰ ਦਿੱਤੀ।ਅਖੀਰ ਹਰਮਨਪ੍ਰੀਤ ਆਲਮਗੀਰ ਨੇ ਜੱਸਾ ਲਾਡਪੁਰ ਢੱਕੀ ਦੀ ਪਿੱਠ ਲਗਾ ਕੇ ਝੰਡੀ ਦੀ ਕੁਸ਼ਤੀ ਤੇ ਕਬਜ਼ਾ ਕਰ ਲਿਆ।ਝੰਡੀ ਦੀ ਕੁਸ਼ਤੀ ਦਾ ਇਨਾਮ ਮੋਟਰਸਾਈਕਲ ਜੀਤ ਸਿੰਘ ਦੇ ਪਰਿਵਾਰ ਵਲੋਂ ਦਿੱਤਾ ਗਿਆ।ਦੂਜੇ ਨੰਬਰ `ਤੇ ਰਹਿਣ ਵਾਲੇ ਪਹਿਲਵਾਨ ਨੂੰ 11000 ਰੁਪਏ ਦਾ ਇਨਾਮ ਵਰਿੰਦਰ ਸਿੰਘ ਜਰਮਨ ਵਲੋਂ ਦਿੱਤਾ ਗਿਆ।
ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿੱਚ ਹੈਰੀ ਰੁੜਕੀ ਨੇ ਲਾਲ ਮੰਡ ਚੌਂਤਾ ਨੂੰ, ਤਾਲਿਬ ਹਰਿਓਂ ਨੇ ਜਸਕਰਨ ਰੁੜਕੀ ਨੂੰ, ਹਰਪ੍ਰੀਤ ਮਾਣੇ ਮਾਜਰਾ ਨੇ ਰਮਨ ਮੰਡ ਚੌਂਤਾ ਨੂੰ, ਭੋਲੂ ਢਿੱਲਵਾਂ ਨੇ ਕਰਨਬੀਰ ਨੂੰ, ਸਿੰਮਾ ਮਕਲਪੁਰ ਨੇ ਰਾਮ ਆਲਮਗੀਰ ਨੂੰ, ਕਮਲ ਖਮਾਣੋਂ ਨੇ ਸਾਮਾ ਫਿਰੋਜਪੁਰ ਨੂੰ, ਸਨੀ ਰੁਪਾਲੋਂ ਨੇ ਕਾਕਾ ਗੋਹ ਨੂੰ ਕ੍ਰਮਵਾਰ ਚਿੱਤ ਕੀਤਾ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਅਮਰੀਕ ਸਿੰਘ ਢਿੱਲੋਂ ਐਮ.ਐਲ.ਏ ਹਲਕਾ ਸਮਰਾਲਾ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਹਲਕਾ ਵਿਧਾਇਕ ਅਤੇ ਸਾਬਕਾ ਚੇਅਰਮੈਨ ਮਾਰਕਫੈੱਡ, ਚਰਨਜੀਤ ਸਿੰਘ ਚੌਂਕੀ ਇੰਚਾਰਜ ਹੇਡੋਂ, ਹਾਕਮ ਸਿੰਘ ਮੀਤ ਪ੍ਰਸਿੱਧ ਕਹਾਣੀਕਾਰ, ਬਾਬਾ ਰਾਮ ਦੇਵ, ਮੇਜਰ ਸਿੰਘ ਸਾਬਕਾ ਸਰਪੰਚ, ਰੁਪਿੰਦਰ ਸਿੰਘ ਸਰਪੰਚ ਟੋਡਰਪੁਰ, ਜਗਜੀਤ ਸਿੰਘ ਜੱਗੀ, ਸਰਬਦੀਪ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਗੁਰਚਰਨ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ, ਦਰਸ਼ਨ ਸਿੰਘ ਬੁਆਲ, ਰਿੰਕੂ, ਮੇਜਰ ਸਿੰਘ ਜਟਾਣਾ, ਮੇਵਾ ਸਿੰਘ ਬੌੜ, ਅਵਤਾਰ ਸਿੰਘ ਬਸਾਂਤੀ, ਬਾਬਾ ਹਰਦਿਆਲ ਜੀ, ਚੌਧਰੀ ਟੋਨੀ ਹੇਡੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਬਾਬਾ ਹਰਦਿਆਲ ਸਿੰਘ, ਲਖਵਿੰਦਰ ਸਿੰਘ ਟਿਵਾਣਾ, ਸਰਬਦੀਪ ਸਿੰਘ ਸਹੋਤਾ, ਗੁਰਨਾਮ ਸਿੰਘ ਗਾਮੀ, ਰੂਪ ਸਿੰਘ ਸਰਪੰਚ, ਪਰਮਜੀਤ ਸਿੰਘ, ਜੀਤ ਸਿੰਘ, ਕੁਲਵੀਰ ਸਿੰਘ, ਗੋਲਡੀ, ਮੇਜਰ ਸਿੰਘ, ਨਾਇਬ ਸਿੰਘ ਸੈਕਟਰੀ, ਅੰਮ੍ਰਿਤਪਾਲ ਸਿੰਘ, ਪਰਮਿੰਦਰ ਸਿੰਘ, ਦੀਦਾਰ ਸਿੰਘ ਦਾਰੀ ਟਿਵਾਣਾ, ਸੁੱਖਾ ਸਿੰਘ ਸਾਬਕਾ ਸਰਪੰਚ, ਜਗਜੀਤ ਸਿੰਘ ਤੋਂ ਇਲਾਵਾ ਪਿੰਡ ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media