Tuesday, March 10, 2026

ਹਾਕੀ ਉਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਦਿੱਤੀ ਵਧਾਈ

ਅੰਮ੍ਰਿਤਸਰ, 27 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਕਲੱਬ (ਰਜਿ.) ਅੰਮ੍ਰਿਤਸਰ ਦੇ ਪ੍ਰਧਾਨ ਤੇ ਇੰਡੀਆ ਬੁੱਕ PUNJ2708201913ਰਿਕਾਰਡ ਹੋਲਡਰ ਗੁਰਿੰਦਰ ਸਿੰਘ ਮੱਟੂ ਅਤੇ ਜਿਲਾ੍ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਮੱਟੂ ਨੇ ਹਾਕੀ ਉਲੰਪੀਅਨ ਤੇ ਅਰੁਜਨਾ ਐਵਾਰਡੀ ਬ੍ਰਿਗੇਡੀਅਰ ਹਰਚਰਨ ਸਿੰਘ ਨੂੰ ਗਵਰਨਿੰਗ ਕੋਂਸਲ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) `ਚ 1975 ਵਿਸ਼ਵ ਕੱਪ ਹਾਕੀ ਮੁਕਾਬਲਾ ਜੇਤੂ ਬ੍ਰਿਗੇਡੀਅਰ ਹਰਚਰਨ ਸਿੰਘ ਨੂੰ ਮੈਬਰ ਨਾਮਜ਼ਦ ਹੋਣ `ਤੇ ਵਧਾਈ ਦਿੱਤੀ ਹੈ।ਉਹ ਆਪਣੇ ਸਾਥੀਆਂ ਜਨਰਲ ਸੈਕਟਰੀ ਬਲਦੇਵ ਰਾਜ, ਪੀ.ਆਰ.ਓ ਗੁਰਮੀਤ ਸਿੰਘ ਸੰਧੂ ਤੇ ਸੁਖਜਿੰਦਰ ਕੋਰ ਮੱਲੀ ਸਮੇਤ ਬ੍ਰਿਗੇਡੀਅਰ ਹਰਚਰਨ ਸਿੰਘ ਦੇ ਗ੍ਰਹਿ ਵਧਾਈ ਦੇਣ ਪਹੁੰਚੇ ਹੋਏ ਸਨ।ਇਸ ਕਮੇਟੀ `ਚ ਬ੍ਰਿਗੇਡੀਅਰ ਹਰਚਰਨ ਸਿੰਘ ਤੋ ਇਲਾਵਾ ਅਰੁਜਨਾ ਐਵਾਰਡੀ ਕਬੱਡੀ ਸਟਾਰ ਖਿਡਾਰੀ ਹਰਦੀਪ ਸਿੰਘ ਭੁੱਲਰ, ਅਰੁਜਨਾ ਐਵਾਰਡੀ ਐਥਲੀਟ ਗੁਰਮੀਤ ਕੋਰ, ਕ੍ਰਿਕਟਰ ਹਰਭਜਨ ਸਿੰਘ ਤੇ ਨਿਸ਼ਾਨੇਬਾਜ਼ੀ `ਚ ਪਹਿਲਾ ਸੋਨ ਤਗਮਾ ਜਿੱਤਣ ਵਾਲਾ ਅਭਿਨਵ ਬਿੰਦਰਾ ਨੂੰ ਸ਼ਾਮਲ ਕੀਤਾ ਗਿਆ ਹੈ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply