ਅੰਮ੍ਰਿਤਸਰ, 27 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਕਲੱਬ (ਰਜਿ.) ਅੰਮ੍ਰਿਤਸਰ ਦੇ ਪ੍ਰਧਾਨ ਤੇ ਇੰਡੀਆ ਬੁੱਕ ਰਿਕਾਰਡ ਹੋਲਡਰ ਗੁਰਿੰਦਰ ਸਿੰਘ ਮੱਟੂ ਅਤੇ ਜਿਲਾ੍ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਮੱਟੂ ਨੇ ਹਾਕੀ ਉਲੰਪੀਅਨ ਤੇ ਅਰੁਜਨਾ ਐਵਾਰਡੀ ਬ੍ਰਿਗੇਡੀਅਰ ਹਰਚਰਨ ਸਿੰਘ ਨੂੰ ਗਵਰਨਿੰਗ ਕੋਂਸਲ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀ.ਆਈ.ਐਸ) `ਚ 1975 ਵਿਸ਼ਵ ਕੱਪ ਹਾਕੀ ਮੁਕਾਬਲਾ ਜੇਤੂ ਬ੍ਰਿਗੇਡੀਅਰ ਹਰਚਰਨ ਸਿੰਘ ਨੂੰ ਮੈਬਰ ਨਾਮਜ਼ਦ ਹੋਣ `ਤੇ ਵਧਾਈ ਦਿੱਤੀ ਹੈ।ਉਹ ਆਪਣੇ ਸਾਥੀਆਂ ਜਨਰਲ ਸੈਕਟਰੀ ਬਲਦੇਵ ਰਾਜ, ਪੀ.ਆਰ.ਓ ਗੁਰਮੀਤ ਸਿੰਘ ਸੰਧੂ ਤੇ ਸੁਖਜਿੰਦਰ ਕੋਰ ਮੱਲੀ ਸਮੇਤ ਬ੍ਰਿਗੇਡੀਅਰ ਹਰਚਰਨ ਸਿੰਘ ਦੇ ਗ੍ਰਹਿ ਵਧਾਈ ਦੇਣ ਪਹੁੰਚੇ ਹੋਏ ਸਨ।ਇਸ ਕਮੇਟੀ `ਚ ਬ੍ਰਿਗੇਡੀਅਰ ਹਰਚਰਨ ਸਿੰਘ ਤੋ ਇਲਾਵਾ ਅਰੁਜਨਾ ਐਵਾਰਡੀ ਕਬੱਡੀ ਸਟਾਰ ਖਿਡਾਰੀ ਹਰਦੀਪ ਸਿੰਘ ਭੁੱਲਰ, ਅਰੁਜਨਾ ਐਵਾਰਡੀ ਐਥਲੀਟ ਗੁਰਮੀਤ ਕੋਰ, ਕ੍ਰਿਕਟਰ ਹਰਭਜਨ ਸਿੰਘ ਤੇ ਨਿਸ਼ਾਨੇਬਾਜ਼ੀ `ਚ ਪਹਿਲਾ ਸੋਨ ਤਗਮਾ ਜਿੱਤਣ ਵਾਲਾ ਅਭਿਨਵ ਬਿੰਦਰਾ ਨੂੰ ਸ਼ਾਮਲ ਕੀਤਾ ਗਿਆ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …