Tuesday, May 26, 2026

ਪਾਣੀ ਦਾ ਰੰਗ

ਪਾਣੀ ਨੇ ਹੈ ਰੰਗ ਵਿਖਾਇਆ।
ਬੰਦਾ ਫਿਰਦਾ ਹੈ ਘਬਰਾਇਆ।।

ਜੀਵਨ ਜਿਹੜਾ ਦਿੰਦਾ ਪਾਣੀ
ਓਸੇ ਦੀ ਇਹ ਦਰਦ ਕਹਾਣੀ।

ਹੱਦੋਂ ਵੱਧ ਜਦ ਬੱਦਲ ਵਰ੍ਹਦਾ
ਰੱਬ ਰੱਬ ਤਦ ਹੈ ਬੰਦਾ ਕਰਦਾ।

ਮੌਸਮ ਦੀ ਇਹ ਮਾਰ ਬੁਰੀ ਹੈ
ਹਰ ਸ਼ੈਅ ਦੀ ਭਰਮਾਰ ਬੁਰੀ ਹੈ।

ਕੁਦਰਤ ਸਭ ਤੋਂ ਸ਼ਕਤੀਸ਼ਾਲੀ
ਇੱਕੋ ਹੱਥ ਨਾਲ ਮਾਰੇ ਤਾਲੀ।

ਇਸਦਾ ਅੰਤ ਜੇ ਪਾਵੇ ਬੰਦਾ
ਰੱਬ ਹੀ ਫਿਰ ਬਣ ਜਾਵੇ ਬੰਦਾ।
Hardeep Birdi

 

ਹਰਦੀਪ ਬਿਰਦੀ
ਮੋ – 9041600900

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …

Leave a Reply