ਤਾਸ਼ ਦੀ ਬਾਜ਼ੀ ਖ਼ਤਮ ਹੋਣ ਤੋਂ ਬਾਅਦ ਸੱਥ ’ਚ ਬੈਠਾ ਬਲਵੀਰ ਸਿੰਘ ਬੋਲਿਆ, “ਦੋਸਤੋ, ਆਹ ਨਵੇਂ ਪਿੰਡ ਕੋਲ ਦੀ ਲੰਘਦੀ ਸੜਕ ਦੇ ਤਾਂ ਸਰਕਾਰ ਨੇ ਵੱਟ ਹੀ ਕੱਢ ਦਿੱਤੇ ਹਨ, ਉਸ ਨੂੰ ਦੇੇਖ ਕੇ ਮਨ ਖੁਸ਼ ਹੋ ਜਾਂਦਾ ਏ, ਐਨੀ ਸੋਹਣੀ ਬਣਾਈ ਹੈ।”
“ਬਿਲਕੁੱਲ ਸਹੀ ਛੋਟੇ ਭਾਈ, ਖੁੱਲ੍ਹੀ ਡੁੱਲ੍ਹੀ ਚਹੁੰ ਮਾਰਗੀ ਰੋਡ ’ਤੇ ਵਹੀਕਲ ਚਲਾ ਕੇ ਰੂਹ ਪ੍ਰਸੰਨ ਹੋ ਜਾਂਦੀ ਹੈ,” ਮਲਜੀਤ ਨੇ ਆਪਣੇ ਦਿਲ ਦੀ ਗੱਲ ਕਹਿ ਦਿੱਤੀ।
ਫਿਰ ਅਚਾਨਕ ਇੱਕ ਆਵਾਜ਼ ਗੂੰਜੀ ਸਾਰੇ ਪਾਸੇ ਛਨਾਟਾ ਛਾ ਗਿਆ, “ਹਰੇ-ਭਰੇ ਦਰੱਖਤਾਂ ਨੂੰ ਕੱਟ ਕੇ ਤੁਸੀਂ ਸਰਕਾਰੀ ਵਿਕਾਸ ਤੇ ਆਵਾਜਾਈ ਦੇ ਸਾਧਨਾਂ ਦੀ ਤਰੱਕੀ ਸਮਝਦੇ ਹੋ? ਉਹਨਾਂ ਦੀ ਬਲੀ ਦੇ ਕੇ ਤੁਸੀਂ ਸ਼ੁੱਧ ਵਾਤਾਵਰਣ ਭਾਲਦੇ ਹੋ? ਆਉਣ ਵਾਲੀ ਪੀੜ੍ਹੀ ਲਈ ਤੁਸੀਂ ਕੰਡੇ ਬੀਜ਼ ਰਹੇ ਹੋ ਤੇ ਉਨਾਂ ਨੂੰ ਗੰਧਲਾ ਤੇ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜ਼ਬੂਰ ਕਰ ਰਹੇ ਹੋ।”

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜਿਲ੍ਹਾ ਲੁਧਿਆਣਾ।
ਮੋ – 98763-22677
Punjab Post Daily Online Newspaper & Print Media