
ਲੌਂਗੋਵਾਲ, 2 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ – 65ਵੀਆਂ ਪੰਜਾਬ ਸਕੂਲ ਖੇਡਾਂ ਜ਼ੋਨ (ਸੁਨਾਮ) ਵਿੱਚ ਯੁਗ ਮੂਡੋ ਵਿੱਚ ਅੰਡਰ-14 (ਕੁੜੀਆਂ) ਵਿਚ ਹਰਮਨਦੀਪ ਕੌਰ (28 ਕਿਲੋੋ ਭਾਰ ਵਰਗ) ਅਤੇ ਅਨੁ ਜੋਸ਼ੀ (31 ਕਿਲੋ ਭਾਰ ਵਰਗ), ਅੰਡਰ-17 (ਕੁੜੀਆਂ) `ਚ ਪਰਨੀਤ ਕੌਰ (39 ਕਿਲੋ ਭਾਰ ਵਰਗ), ਮਹਿਕਪ੍ਰੀਤ ਕੌਰ (45 ਕਿਲੋ ਭਾਰ ਵਰਗ ਅਤੇ ਸੁਖਵੀਰ ਕੌਰ ਨੇ (42 ਕਿਲੋ ਭਾਰ ਵਰਗ), ਅੰਡਰ-19 (ਕੁੜੀਆਂ) `ਚ ਸਹਿਜਪ੍ਰੀਤ ਕੌਰ (44 ਕਿਲੋ ਭਾਰ ਵਰਗ) ਸ਼ਗਨਪ੍ਰੀਤ ਕੌਰ (40 ਕਿਲੋ ਭਾਰ ਵਰਗ), ਜਸਪ੍ਰੀਤ ਕੌਰ (52 ਕਿਲੋ ਭਾਰ ਵਰਗ) ਵਿੱਚ ਪਹਿਲੀ ਪੁਜ਼ੀਸਨ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ।
ਅੰਡਰ -19 (ਲੜਕੇ) `ਚ ਜਸਪ੍ਰੀਤ ਸਿੰਘ (48 ਕਿਲੋ ਭਾਰ ਵਰਗ) ਸਿਮਰਨ ਸਿੰਘ (52 ਕਿਲੋ ਭਾਰ ਵਰਗ) ਹਰਪ੍ਰੀਤ ਸਿੰਘ (56 ਕਿਲੋ ਭਾਰ ਵਰਗ) ਅਤੇ ਹਰਦੀਪ ਸਿੰਘ (68 ਕਿਲੋ ਭਾਰ ਵਰਗ) ਵਿੱਚ ਪਹਿਲੀ ਪੁਜ਼ੀਸਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਾ।ਪ੍ਰਿੰਸੀਪਲ ਰਾਕੇਸ਼ ਕੁਮਾਰ ,ਮੈਡਮ ਕਮਲ ਗੋਇਲ ਨੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।
ਇਸ ਮੋਕੇ ਕੋਚ ਪਰਮਜੀਤ ਸਿੰਘ , ਅਵਤਾਰ ਸਿੰਘ, ਮਨਜਿੰਦਰ ਸਿੰਘ, ਗੁਰਜੰਟ ਕੋਰ, ਰਮਨਦੀਪ ਕੋਰ, ਹਰਵੀਰ ਕੋਰ, ਊਮਾ ਦੇਵੀ ਅਤੇ ਸਮੂਹ ਸਟਾਫ ਹਾਜਰ ਸਨ।
Punjab Post Daily Online Newspaper & Print Media