ਜੰਡਿਆਲਾ ਗੁਰੂ, 7 ਸਤੰਬਰ (ਪੰਜਾਬ ਪੋਸਟ -ਹਰਿੰਦਰ ਪਾਲ ਸਿੰਘ) -ਰਾਤ ਸਮੇਂ ਚੋਰਾਂ ਵਲੋਂ ਮੁੱਖ ਰੋਡ `ਤੇ ਪੈਂਦੀਆਂ ਫੋਟੋਗ੍ਰਾਫਰਾਂ ਦੀਆਂ ਦੋ ਦੁਕਾਨਾਂ ਨੂੰ ਨਿਸ਼ਾਨਾ
ਬਣਾਇਆ ਗਿਆ।ਦੁਕਾਨਾਂ ਦੇ ਸ਼ਟਰਾਂ ਦੇ ਤਾਲੇ ਤੋੜ ਇਕ ਦੁਕਾਨ ਵਿੱਚੋਂ ਦੋ ਲੱਖ ਪੰਜਾਹ ਹਜ਼ਾਰ ਦਾ ਸਮਾਨ ਤੇ ਨਗਦੀ ਚੋਰੀ ਹੋਣ ਦੇ ਮਾਮਲੇ `ਚ ਪੁਲਿਸ ਨੇ ਇਕ ਦਿਨ ਵਿੱਚ ਹੀ ਚੋਰਾਂ ਨੂੰ ਕਾਬੂ ਕਰਨ `ਚ ਵੱਡੀ ਸਫਲਤਾ ਹਾਸਲ ਕੀਤੀ।ਪੱਤਰਕਾਰਾਂ ਨੂੰ ਜਾਣਕਾਰੀ ਦਿਦਿਆਂ ਡੀ.ਐਸ.ਪੀ ਜੰਡਿਆਲਾ ਗੁਰਬਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਐਸ.ਐਸ.ਪੀ ਵਿਕਰਮਜੀਤ ਦੁੱਗਲ ਦੀਆਂ ਹਦਾਇਤਾਂ `ਤੇ ਐਸ.ਐਚ.ਓ ਅਮਲੋਕ ਸਿੰਘ ਨੇ ਪੁਲਿਸ ਧਾਰੜ `ਚ ਲਾਏ ਨਾਕੇ ਦੌਰਾਨ ਦੋਸ਼ੀ ਵਿਜੈ ਕੁਮਾਰ ਅਤੇ ਵਿਨੋਦ ਕੁਮਾਰ ਵਾਸੀ ਜੰਡਿਆਲਾ ਗੁਰੂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਵਾਰਦਾਤ ਵਿੱਚ ਵਰਤੀ ਗਈ ਸਕੂਟਰੀ ਅਤੇ ਚੋਰੀ ਕੀਤੇ ਦੋ ਕੈਮਰੇ, ਕੰਪਿਊਟਰ ਪ੍ਰਿੰਟਰ, ਇਕ ਇਨਵੇਟਰ ਤੇ ਬੈਟਰਾ ਬਰਾਮਦ ਕਰ ਲਿਆ ਹੈ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media