ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਡਾ. ਅਵਤਾਰ ਸਿੰਘ ਨੇ ਕਾਮਰਸ ਅਤੇ ਬਿਜ਼ਨੈਸ ਐਡਮਿਨਸਟ੍ਰੇਸ਼ਨ
ਵਿਭਾਗ ਦੇ 7ਵੇਂ ਮੁਖੀ ਵਜੋਂ ਅਹੁੱਦਾ ਸੰਭਾਲਿਆ।ਇਸ ਅਹੁਦੇ ਦੀ ਜ਼ਿੰਮੇਵਾਰੀ ਸੌਂਪਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਕਿਹਾ ਕਿ ਕਾਲਜ ਵਿਖੇ ਡਾ. ਅਵਤਾਰ ਸਿੰਘ 29 ਸਾਲ ਤੋਂ ਪੂਰੀ ਤਨਦੇਹੀ ਨਾਲ ਸੇਵਾ ਨਿਭਾਅ ਰਹੇ ਹਨ।ਇਸ ਸੇਵਾ ਦੌਰਾਨ ਉਹ ਵੱਖ-ਵੱਖ ਅਹੁੱਦਿਆਂ ਜਿਵੇਂ ਐਨ.ਸੀ.ਸੀ ਇੰਚਾਰਜ, ਡਾਇਰੈਕਟਰ ਪਲੇਸਮੈਂਟ ਸੈਲ, ਕਾਰਜਕਾਰੀ ਰਜਿਸਟਰਾਰ ਵਜੋਂ ਕਾਰਜ ਨਿਭਾਉਂਦੇ ਰਹੇ।ਇਸ ਸਮੇਂ ਵੀ ਉਹ ਕਾਲਜ ਦੇ ਮਹੱਤਵਪੂਰਨ ਅਹੁੱਦੇ ਬਰਸਰ ਦੀ ਸੇਵਾ ਨਿਭਾਅ ਰਹੇ ਹਨ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਦੇ ਨਾਲ ਹੀ ਉਹ ਅਕਾਦਮਿਕ ਪੱਧਰ ’ਤੇ 3 ਪੁਸਤਕਾਂ ਅਤੇ 10 ਪੇਪਰ ਪ੍ਰਕਾਸ਼ਿਤ ਕਰ ਚੁੱਕੇ ਹਨ।ਇਸ ਮੌਕੇ ਪ੍ਰੋ. ਸੁਖਮੀਨ ਬੇਦੀ ਡੀਨ ਅਕਾਦਮਿਕ, ਪ੍ਰੋ. ਦਵਿੰਦਰ ਸਿੰਘ ਰਜਿਸਟਰਾਰ, ਪ੍ਰੋ. ਨਵਨੀਨ ਬਾਵਾ, ਡਾ. ਦਲਜੀਤ ਸਿੰਘ, ਡਾ. ਆਤਮ ਸਿੰਘ ਰੰਧਾਵਾ, ਪ੍ਰੋ. ਗੁਰਦੇਵ ਸਿੰਘ, ਪ੍ਰੋ. ਸਤਨਾਮ ਸਿੰਘ, ਡਾ. ਜਸਜੀਤ ਰੰਧਾਵਾ, ਡਾ. ਸਵਿਤਾ, ਡਾ. ਐਮ.ਐਸ ਬੱਤਰਾ, ਡਾ. ਤਮਿੰਦਰ ਭਾਟੀਆ, ਪ੍ਰੋ. ਜਸਪ੍ਰੀਤ ਕੌਰ ਅਤੇ ਕੌਮਰਸ ਵਿਭਾਗ ਦਾ ਸਮੂਹ ਸਟਾਫ਼ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media