Monday, October 5, 2026

ਜਸਪਾਲ ਸ਼ੇਰਾ ਦੀ ਮਾਤਾ ਦੀਆਂ ਭੇਟਾਂ ‘ਦਰਾਂ ਤੇ ਪਿੱਪਲੀ’ ਰਲੀਜ਼

PPNJ1109201913

ਸਮਰਾਲਾ, 11 ਸਤੰਬਰ (ਪੰਜਾਬ ਪੋਸਟ – ਇੰਦਰਜੀਤ ਸਿੰਘ) –  ਪੰਜਾਬ ਦੇ ਉਭਰ ਰਹੇ ਗਾਇਕ ਜਸਪਾਲ ਸ਼ੇਰਾ ਨੇ ਧਾਰਮਿਕ ਖੇਤਰ ਵਿੱਚ ਆਪਣੀਆਂ ਪੈੜਾਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਹਨ।ਉਸ ਨੇ ਮਾਤਾ ਦੀਆਂ ਭੇਟਾਂ ਵਾਲੀ ਨਵੀਂ ਕੈਸਿਟ ‘ਦਰਾਂ ਤੇ ਪਿੱਪਲੀ’ ਇੱਕ ਸਾਦੇ ਸਮਾਗਮ ਦੌਰਾਨ ਰਲੀਜ਼ ਕੀਤੀ।ਜਿਸ ਵਿੱਚ ਬਾਬਾ ਮਨਜੋਤ ਸਿੰਘ ਗਰੇਵਾਲ ਨੀਲੋਂ ਪੁੱਲ ਵਾਲਿਆਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਕੇ ਇਸ ਕੈਸਿਟ ਦੀ ਘੁੰਡ ਚੁਕਾਈ ਕੀਤੀ।ਬਾਬਾ ਮਨਜੋਤ ਸਿੰਘ ਨੇ ਕਿ ਜਸਪਾਲ ਸ਼ੇਰਾ ਵਲੋਂ ਜਾਰੀ ਕੀਤੀ, ਇਸ ਧਾਰਮਿਕ ਕੈਸਿਟ ਵਿੱਚ ਮਾਤਾ ਦਾ ਗੁਣਗਾਣ ਬਹੁਤ ਹੀ ਸਲੀਕੇ ਅਤੇ ਸ਼ਰਧਾ ਨਾਲ ਕੀਤਾ ਗਿਆ ਹੈ।ਇਹ ਧਾਰਮਿਕ ਕੈਸਿਟ ਲਾਪਰਾਂ ਪ੍ਰੋਡਕਸ਼ਨ ਵਲੋਂ ਤਿਆਰ ਕੀਤੀ ਗਈ ਅਤੇ ਗੀਤਕਾਰ ਸ਼ਿਆਮਾ ਕੋਟ ਪਨੈਚ ਹਨ।
 ਕੈਸਿਟ ਰਲੀਜ਼ ਮੌਕੇ ਹਾਜਰ ਬੂਟਾ ਸਿੰਘ ਰਾਮਗੜ੍ਹ, ਦਰਸ਼ਨ ਸਿੰਘ ਬੌਂਦਲੀ, ਬਾਬਾ ਛਿੰਦਾ ਰਾਈਆਂ ਵਾਲਾ, ਪ੍ਰਧਾਨ ਅਮਰਜੀਤ ਸਿੰਘ, ਗੁਰਦੀਪ ਸਿੰਘ ਆਦਿ ਨੇ ਜਸਪਾਲ ਸ਼ੇਰਾ ਨੂੰ ਉਸ ਦੀ ਨਵੀਂ ਧਾਰਮਿਕ ਕੈਸਿਟ ਦੀਆਂ ਵਧਾਈਆਂ ਦਿੱਤੀਆਂ।ਮਾਰਕੀਟ ਵਿੱਚ ਆ ਚੁੱਕੀ ਇਸ ਕੈਸਿਟ ਤੋਂ ਜਸਪਾਲ ਸ਼ੇਰਾ ਨੂੰ ਬਹੁਤ ਆਸਾਂ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply