Monday, March 16, 2026

ਸੂਬਾ ਪੱਧਰੀ ਅਧਿਆਪਕ ਦਿਵਸ `ਤੇ ਅਮਰਜੀਤ ਪੁਰੇਵਾਲ ਦਾ ਸਨਮਾਨ

PPNJ1109201912ਗੁਰਦਾਸਪੁਰ, 11 ਸਤੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕ ਦਿਵਸ ਸਾਲ 2019 ਦੇ ਸੰਬੰਧ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਆਡੀਟੋਰੀਅਮ ਵਿੱਚ ਸਟੇਟ ਪੱਧਰ ਦੇ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।ਇਸ ਪ੍ਰੋਗਰਾਮ ਵਿੱਚ ਸਿੱਖਿਆ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਵਾਲੇ 55 ਅਧਿਆਪਕਾਂ ਨੂੰ ਸਟੇਟ ਅਧਿਆਪਕ ਪੁਰਸਕਾਰ ਭੇਂਟ ਕੀਤਾ ਗਿਆ।ਸਿੱਖਿਆ ਮੰਤਰੀ ਸਿੰਗਲਾ ਨੇ 17 ਹੋਰ ਅਧਿਆਪਕਾਂ ਨੂੰ ਵੀ ਉਨਾਂ ਦੀਆਂ ਸਿੱਖਿਆ ਵਿਭਾਗ ਵਿੱਚ ਚੰਗੀ ਅਤੇ ਵਿਲੱਖਣ ਕਰਗੁਜਾਰੀ ਕਰਕੇ ਸਨਮਾਨਿਤ ਕੀਤਾ।ਜਿਲਾ ਸਿੱਖਿਆ ਅਫਸਰ (ਸ਼ੈ:ਸਿੱ) ਸ੍ਰੀਮਤੀ ਰਾਕੇਸ਼ ਬਾਲਾ ਵਲੋਂ ਕੀਤੀ ਪੁਰਜੋਰ ਸਿਫਾਰਿਸ਼ ਦੇ ਆਧਾਰ ਤੇ ਸਰਕਾਰੀ ਹਾਈ ਸਕੂਲ ਸਾਧੂਚੱਕ ਦੇ ਸਾਇੰਸ ਮਾਸਟਰ ਅਮਰਜੀਤ ਸਿੰਘ ਪੁਰੇਵਾਲ ਨੂੰ ਵੀ ਸਟੇਟ ਪੱਧਰ `ਤੇ ਪ੍ਰਸੰਸਾ ਪੱਤਰ ਤੇ ਦੁਸ਼ਾਲਾ ਦੇ ਕੇ ਨਿਵਾਜਿਆ ਗਿਆ।ਸਕੂਲ ਮੁਖੀ ਮੁਕੇਸ਼ ਕੁਮਾਰ ਨੇੇ ਕਿਹਾ ਕਿ ਸੂਬਾ ਪੱਧਰ `ਤੇ ਗੁਰਦਾਸਪੁਰ ਜਿਲੇ ਵਿਚੋਂ ਪੁਰੇਵਾਲ ਦਾ ਸਨਮਾਨਿਤ ਹੋਣਾ ਸਕੂਲ ਅਤੇ ਜਿਲੇ ਵਾਸਤੇ ਮਾਣ ਵਾਲੀ ਗੱਲ ਹੈ ।ਉਨਾਂ ਕਿਹਾ ਕਿ ਪੁਰੇਵਾਲ  ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ, ਸਕੂਲ ਨੂੰ ਸੈਲਫ ਸਮਾਰਟ ਸਕੂਲ ਬਣਾਉਣ, ਸਕੂਲ ਫੰਡ ਜੈਨਰੇਟ ਕਰਨ, ਸਮਾਰਟ ਜਮਾਤਾਂ ਦਾ ਆਯੋਜਨ ਕਰਵਾਉਣ, ਹਰ ਸਾਲ ਸਮਰ ਕੈਂਪ ਆਯੋਜਿਤ ਕਰਨ, ਵਾਧੂ ਜਮਾਤਾਂ ਲਗਾਉਣ, 100% ਰੀਜਲਟ, ਸਕਾਊਟਿੰਗ ਐਂਡ ਗਾਈਡਿੰਗ ਨੂੰ ਪ੍ਰਮੋਟ ਕਰਨਾ, ਨੈਸ਼ਨਲ ਪੱਧਰ ਤੇ ਜਿਲਾ ਪੱਧਰ `ਤੇ ਅਨੇਕਾਂ ਵਾਰ ਸਨਮਾਨਿਤ ਹੋਣਾ, ਰਾਸ਼ਟਰੀ ਏਕਤਾ ਵਿੱਚ ਯੋਗਦਾਨ ਪਾਉਣਾ, ਨੈਸ਼ਨਲ ਤੇ ਸਟੇਟ ਪੱਧਰ ਦੀਆਂ ਟ੍ਰੇਨਿੰਗਾਂ ਅਟੈਂਡ ਕਰਨਾ, ਸਮਾਜਿਕ ਕੁਰੀਤੀਆਂ ਤੇ ਸਹਿਪਾਠੀ ਕਿਰਿਆਂਵਾਂ ਵਿੱਚ ਸਮੇਂ ਸਮੇਂ ਤੇ ਪਾਏ ਯੋਗਦਾਨ ਆਦਿ ਲਈ ਸਦਾ ਤੱਤਪਰ ਰਹਿੰਦਾ ਹੈ ।ਸਕੂਲ ਪਹੁੰਚਣ ਤੇ ਸਕੂਲ ਮੁਖੀ ਵਲੋਂ ਸਵੇਰ ਦੀ ਸਭਾ ਵਿਚ ਅਮਰਜੀਤ ਸਿੰਘ ਪੁਰੇਵਾਲ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਅਜੈ ਕੁਮਾਰ, ਸ਼੍ਰੀਮਤੀ ਅਲਵੀਨਾ, ਜਗਜੀਤ ਸਿੰਘ, ਰਣਧੀਰ ਸਿੰਘ, ਗੁਲਸ਼ਨ ਕੁਮਾਰ, ਰਾਜਬੀਰ ਕੌਰ, ਪ੍ਰਿਆ, ਰਾਕੇਸ਼ ਰੋਸ਼ਨ ਲਾਲ, ਪੋਲਕਾ ਖੋਸਲਾ, ਸੁਰਿੰਦਰ ਕੁਮਾਰ ਆਦਿ ਤੋਂ ਇਲਾਵਾ ਸਮੁੱਚਾ ਸਟਾਫ ਹਾਜਰ ਸੀ ।
 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply