Saturday, September 19, 2026

7 ਸਾਲ ਤੋਂ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਮਾਨਸਾ ਦੇ ਕਿਸਾਨ ਨੂੰ ਮਿਲਿਆ ਕੌਮੀ ਐਵਾਰਡ

ਪਰਾਲੀ ਨਾ ਸਾੜਨ ਵਾਲੇ ਸਨਮਾਨੇ ਗਏ ਪੰਜਾਬ ਦੇ 10 ਕਿਸਾਨ
ਭੀਖੀ/ਮਾਨਸਾ, 13 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਮਾਨਸਾ ਦੇ ਪਿੰਡ ਘਰਾਂਗਣਾ ਦੇ ਕਿਸਾਨ ਬਲਵਿੰਦਰ ਸਿੰਘ ਸਿੱਧੂ ਨੂੰ ਪਿਛਲੇ PUNJ13092019086-7 ਸਾਲਾਂ ਤੋਂ ਵਾਤਾਵਰਣ ਪੱਖੀ ਤਰੀਕੇ ਨਾਲ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਅਤੇ ਪਰਾਲੀ ਨਾ ਸਾੜਨ ਲਈ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।ਸੇਵਾਮੁਕਤ ਪਟਵਾਰੀ ਬਲਵਿੰਦਰ ਸਿੰਘ ਪੰਜਾਬ ਦੇ ਉਨ੍ਹਾਂ 10 ਕਿਸਾਨਾਂ ਵਿਚ ਸ਼ਾਮਿਲ ਹੈ, ਜਿੰਨ੍ਹਾਂ ਨੂੰ ਖੇਤੀਬਾੜੀ ਖੋਜ ਅਤੇ ਖੇਤੀਬਾੜੀ ਵਿਭਾਗ ਦੀ ਭਾਰਤੀ ਸਭਾ ਅਤੇ ਕਿਸਾਨ ਭਲਾਈ ਦੁਆਰਾ ਐਨ.ਏ.ਐਸ.ਸੀ ਕੰਪਲੈਕਸ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ ਹੈ।
    ਕਾਨਫਰੰਸ ਵਿਚ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਨਵੀਂ ਦਿੱਲੀ ਦੇ 1500 ਕਿਸਾਨਾਂ ਨੇ ਭਾਗ ਲਿਆ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਪ੍ਰਸ਼ੋਤਮ ਰੁਪਾਲਾ ਅਤੇ ਆਈ.ਸੀ.ਏ.ਆਰ ਦੇ ਡਾਇਰੈਕਟਰ ਜਨਰਲ ਤਿਰਲੋਚਨ ਮੋਹਾਪਤਰਾ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿਚ ਪਾਏ ਯੋਗਦਾਨ ਲਈ ਪੰਜਾਬ ਦੇ 10 ਕਿਸਾਨਾਂ ਨੂੰ ਸਨਮਾਨਿਤ ਕੀਤਾ। ਜਰੂਰੀ ਕਾਰਨਾਂ ਕਰਕੇ ਖ਼ੁਦ ਅਵਾਰਡ ਲੈਣ ਜਾਣ ਲਈ ਅਸਮਰਥ ਮਾਨਸਾ ਦੇ ਕਿਸਾਨ ਸ੍ਰੀ ਬਲਵਿੰਦਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਨੂੰ ਸਨਮਾਨ ਲੈਣ ਲਈ ਭੇਜਿਆ।
    23 ਏਕੜ ਜ਼ਮੀਨ ਦਾ ਮਾਲਕ ਬਲਵਿੰਦਰ ਸਿੰਘ ਪਿਛਲੇ 6-7 ਸਾਲ ਤੋਂ ਪਰਾਲੀ ਨਹੀਂ ਸਾੜ ਰਿਹਾ।ਇਸ ਦੀ ਬਜਾਏ ਉਹ ਇਸ ਨੂੰ ਮਿੱਟੀ ਵਿੱਚ ਵਾਹ ਦਿੰਦਾ ਹੈ ਅਤੇ ਇਸ ਨੂੰ ਖਾਦ ਦੇ ਤੌਰ ਤੇ ਵਰਤ ਕੇ ਘੱਟ ਪਾਣੀ ਅਤੇ ਘੱਟ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਦਿਆਂ ਆਪਣੀ ਫਸਲ ਉਗਾਉਂਦਾ ਹੈ।
    ਉਸ ਦੀ ਸਲਾਹ ਨਾਲ ਪਹਿਲਾਂ ਉਸ ਦੇ ਭਰਾਵਾਂ ਅਤੇ ਫੇਰ ਉਸ ਦੇ ਗੁਆਂਢੀਆਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਰਵਾਇਤ ਬੰਦ ਕਰ ਦਿੱਤੀ ਹੈ।ਬਲਵਿੰਦਰ ਛੋਟੇ ਕਿਸਾਨਾਂ ਦੀ ਹੈਪੀ ਸੀਡਰ ਰਾਹੀਂ ਝੋਨੇ ਦੀ ਸਿੱਧੀ ਬਿਜਾਈ ’ਚ ਸਹਾਇਤਾ ਕਰਕੇ ਨੇਕ ਕੰਮ ਕਰ ਰਿਹਾ ਹੈ।ਉਸ ਦਾ ਕਹਿਣਾ ਹੈ ਕਿ ਇਹ ਸਭ ਉਸ ਦੇ ਬੱਚਿਆਂ ਲਈ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਚੰਗੇ ਅਤੇ ਸਾਫ਼ ਵਾਤਾਵਰਣ ਵਿਚ ਸਾਹ ਲੈ ਸਕਣ।
    ਝੋਨੇ ਅਤੇ ਕਣਕ ਦੀ ਫ਼ਸਲ ਤੋਂ ਇਲਾਵਾ ਉਹ ਫੁੱਲਾਂ ਦਾ ਵੀ ਪਾਲਣ ਪੋਸ਼ਣ ਕਰਦਾ ਹੈ। ਉਸ ਨੇ ਪਟਿਆਲਾ, ਲੁਧਿਆਣਾ, ਮਲੇਰਕੋਟਲਾ ਅਤੇ ਕੁਆਲਾ ਲੁਮਪੁਰ ਤੋਂ ਲਿਆਂਦੇ ਫੁੱਲਾਂ ਦੇ ਪੌਦਿਆਂ ਰਾਹੀਂ ਆਪਣੇ ਖੇਤ ਨਾਲ ਦੋਵੇਂ ਪਾਸੇ ਲੱਗਦੀਆਂ ਸੜਕਾਂ ਨੂੰ ਸ਼ਿੰਗਾਰਿਆ ਹੈ।
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply