Thursday, April 16, 2026

ਪਹਿਲਾਂ ਹੀ ਵਿੱਤੀ ਨੁਕਸਾਨ ਝੱਲ ਰਹੇ ਵਪਾਰੀਆਂ ਲਈ ਹੋਰ ਸੰਕਟ ਪੈਦਾ ਨਾ ਕਰੇ ਸਰਕਾਰ- ਜਗਜੀਤ ਆਹੂਜਾ

PUNJ1409201911ਲੌਂਗੋਵਾਲ, 14 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) -ਪ੍ਰਸ਼ਾਸਨ ਵਲੋਂ ਦੁਕਾਨਦਾਰਾਂ ਦੇ ਲਿਫਾਫੇ ਚੁੱਕ ਕੇ ਚਲਾਨ ਕੱਟੇ ਜਾ ਰਹੇ ਹਨ।ਪਰ ਸਰਕਾਰ ਇਹ ਗੱਲ ਨਹੀਂ ਸਮਝਦੀ ਕਿ ਜਿਨ੍ਹਾਂ ਦੁਕਾਨਦਾਰਾਂ ਕੋਲ ਲਿਫਾਫਿਆਂ ਦਾ ਸਟਾਕ ਪਿਆ ਹੈ, ਦੁਕਾਨਦਾਰ ਉਸ ਸਟਾਕ ਦਾ ਉਹ ਕੀ ਕਰਨ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਿਆਨਾ ਐਸੋਸੀਏਸ਼ਨ ਸੁਨਾਮ ਦੇ ਚੇਅਰਮੈਨ ਜਗਜੀਤ ਸਿੰੰਘ ਆਹੂਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਦੁਕਾਨਦਾਰਾਂ ਕੋਲ ਲਿਫਾਫਿਆਂ ਦਾ ਕਈ-ਕਈ ਮਹੀਨਿਆਂ ਦਾ ਸਟਾਕ ਪਿਆ ਹੁੰਦਾ ਹੈ।ਸਰਕਾਰ ਵਪਾਰੀਆਂ ਨੂੰ ਇਸ ਗੱਲ ਦਾ ਜਵਾਬ ਦੇਵੇ ਕਿ ਦੁਕਾਨਦਾਰ ਉਸ ਸਟਾਕ ਦਾ ਕੀ ਕਰਨ।ਉਨ੍ਹਾਂ ਕਿਹਾ ਕਿ ਵਪਾਰੀ ਵਰਗ ਹੀ ਸਰਕਾਰ ਨੂੰ ਚਲਾਉਣ ਵਿੱਚ ਧੁਰੀ ਵਜੋਂ  ਕੰਮ ਕਰਦਾ ਹ, ਪਰ ਸਰਕਾਰ ਵਲੋਂ ਹਰ ਵਾਰ ਵਪਾਰੀ ਵਰਗ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ।
     ਉਨ੍ਹਾਂ ਕਿਹਾ ਕਿ ਸਰਕਾਰ ਨਵੀਂ ਤਕਨੀਕ ਨਾਲ ਬਣੇ ਕੈਰੀ ਬੈਗ ਨੂੰ ਵਰਤੋਂ ਵਿੱਚ ਲਿਆਉਣ ਦੀਆਂ ਸਲਾਹਾਂ ਦੇ ਰਹੀ ਹੈ, ਪਰ ਕੈਰੀ ਬੈਗ ਬਣਾਉਣ ਵਿੱਚ ਸਮਾਂ ਲੱਗਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਨੂੰ ਪਲਾਸਟਿਕ ਦੇ ਲਿਫਾਫਿਆਂ ਤੋਂ ਪਰੇਸ਼ਾਨੀ ਹੈ ਤਾਂ ਉਹ ਇਸ ਦਾ ਬਦਲ ਮਾਰਕੀਟ ਵਿੱਚ ਉਪਲਬੱਧ ਕਰਵਾਏ ।ਤਾਂ ਕਿ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਨੂੰ ਹੋਰ ਵਿੱਤੀ ਨੁਕਸਾਨ ਨਾ ਝੱਲਣਾ ਪਵੇ।
          ਇਸ ਮੌਕੇ ਅਜੈ ਜਿੰਦਲ ਮਸਤਾਨੀ, ਪ੍ਰਮੋਦ ਗੁਪਤਾ, ਰਾਜੇਸ਼ ਪਾਲੀ, ਰਾਜੀਵ ਸਿੰਗਲਾ, ਰਜਨੀਸ਼ ਕੁਮਾਰ, ਰਾਕੇਸ਼ ਕੇਸ਼ੀ ਆਦਿ ਵੀ ਮੌਜੂਦ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply