Sunday, July 19, 2026

ਰੋਇੰਗ ਦੀ ਨੈਸ਼ਨਲ ਚੈਂਪੀਅਨਸ਼ਿਪ `ਚ ਤੀਸਰੇ ਸਥਾਨ `ਤੇ ਆਈ ਅਮਨਦੀਪ ਕੌਰ ਦਾ ਸਨਮਾਨ

ਲੌਂਗੋਵਾਲ, 19 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਬਿਹਾਰ ਦੇ ਪਟਨਾ ਸਾਹਿਬ `ਚ ਹੋਈ ਰੋਇੰਗ ਦੀ ਨੈਸ਼ਨਲ ਚੈਂਪੀਅਨਸ਼ਿਪ ਚ ਰੱਤੋਕੇ ਸਕੂਲ ਦੀ PUNJ1909201904ਵਿਦਿਆਰਥਣ ਰਹੀ ਅਮਨਦੀਪ ਕੌਰ ਨੇ ਰਾਸ਼ਟਰੀ ਪੱਧਰ `ਤੇ ਤੀਸਰਾ ਸਥਾਨ ਹਾਸਲ ਕੀਤਾ ਹੈ।ਜਿਸ ਦਾ ਰੱਤੋਕੇ ਸਕੂਲ ਪਹੁੰਚਣ `ਤੇ ਪਿੰਡ ਦੀ ਪੰਚਾਇਤ, ਸਕੂਲ ਮੈਨੇਜੈਂਟ ਕਮੇਟੀ ਅਤੇ ਹੋਰ ਪਤਵੰਤੇ ਸੱਜਣਾ ਨੇ ਭਰਵਾਂ ਸਵਾਗਤ ਕੀਤਾ।ਸਰਪੰਚ ਕੁਲਦੀਪ ਕੌਰ ਨੇ ਅਮਨ ਅਤੇ ਉਸ ਦੇ ਪਿਤਾ ਸਰਦਾਰ ਮੁਖਤਿਆਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੂਰੇ ਇਲਾਕੇ ਅਤੇ ਰੱਤੋਕੇ ਸਕੂਲ ਲਈ ਇੱਕ ਮਾਣ ਵਾਲੀ ਗੱਲ ਹੈ।ਪਿੰਡ ਵਾਸੀਆਂ ਨੂੰ ਜਦੋਂ  ਅਮਨ ਦੇ ਆਉਣ ਦਾ ਪਤਾ ਲੱਗਾ ਤਾਂ ਹਰ ਕੋਈ ਆਪਣੇ ਕੰਮ ਧੰਧੇ ਛੱਡ ਕੇ ਵਧਾਈ ਦੇਣ ਲਈ ਦੌੜ ਪਿਆ।ਅਵਤਾਰ ਸਿੰਘ ਤਕੀਪੁਰ ਨੇ ਅਮਨ ਨੇ ਇਸ ਪ੍ਰਾਪਤੀ ਲਈ ਦਿਨ ਰਾਤ ਕੀਤੀ ਘਾਲਣਾ ਸਬੰਧੀ ਚਾਨਣਾ ਪਾਇਆ।ਅਧਿਆਪਕ ਸੁਖਪਾਲ ਸਿੰਘ ਅਤੇ ਪ੍ਰਦੀਪ ਸਿੰਘ ਨੇ ਅਮਨ ਨੂੰ ਸਕੂਲ ਤੇ ਇਲਾਕੇ ਦਾ ਮਾਣ ਦੱਸਿਆ।ਪਿੰਡ ਦੀ ਪੰਚਾਇਤ ਤੇ ਰੱਤੋਕੇ ਸਕੂਲ ਵਲੋਂ ਅਮਨਦੀਪ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
           ਇਸ ਮੌਕੇ ਮੁਖਤਿਆਰ ਸਿੰਘ ਪ੍ਰਗਟ ਸਿੰਘ, ਗੋਲਡੀ ਭਾਊ, ਸਲਵਿੰਦਰ ਸਿੰਘ, ਵੀਰਪਾਲ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਦਿਲਦਾਰ ਸਿੰਘ ਦਾਰੀ ਮੈਂਬਰ, ਸਾਹਿਬ ਸਿੰਘ, ਕੁਲਦੀਪ ਸਿੰਘ ਕਾਲੀ, ਕੁਲਦੀਪ ਸਿੰਘ ਫੌਜੀ, ਗੋਮਾ ਭੀਖੀਕਾ ਮੈਂਬਰ, ਮਨਪ੍ਰੀਤ ਕੌਰ, ਕੁਲਵੰਤ ਕੌਰ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ। ਇਸ ਸਮੇਂ ਅਮਨਦੀਪ ਦੇ ਪਿਤਾ ਮੁਖਤਿਆਰ ਸਿੰਘ ਨੇ ਸਨਮਾਨ ਲਈ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ। ਪੰਚਾਇਤ ਵਲੋਂ ਜਿੱਤ ਦੀ ਖੁਸ਼ੀ `ਚ ਸਾਰੇ ਬੱਚਿਆਂ ਨੂੰ ਲੱਡੂ ਵੀ ਵੰਡੇ ਗਏ।
 

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply