ਪਠਾਨਕੋਟ, 20 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਅਤੇ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲੇ੍ਹ ਅੰਦਰ ਅਨੀਮੀਆ ਮੁਕਤ ਭਾਰਤ ਅਭਿਯਾਨ 18-09-19 ਤੋ ਜਿਲੇ ਦੀਆ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਮਨਾਇਆ ਜਾ ਰਿਹਾ ਹੈ। ਇਸ ਤਹਿਤ ਕੈੈਂਪ ਲਗਾ ਕੇ ਲਗਭਗ 541 ਗਰਭਵਤੀ ਮਾਵਾਂ ਅਤੇ 495 ਕਿਸ਼ੋਰਾ ਦੇ ਖੁਨ ਦੀ ਜਾਂਚ ਕੀਤੀ ਗਈ। ਉਹਨਾਂ ਦੇ ਐਚ.ਬੀ ਲੈਵਲ ਦਾ ਪਤਾ ਲਗਾਇਆ ਗਿਆ।ਗਰਭਵਤੀ ਅੋਰਤਾਂ ਦੇ ਹਰੇਕ ਏ.ਐਨ.ਸੀ ਚੈਕਅਪ ਦੋਰਾਣ ਐਚ.ਬੀ ਟੈਸਟ ਕਰਨੇ ਯਕੀਨੀ ਬਨਾਏ ਜਾਣ।
ਜਿਲ੍ਹਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ ਗਰਭਵਤੀ ਅੋਰਤਾਂ ਵਿੱਚ ਖੂਨ ਦੀ ਘਾਟ ਹੋਣ ਕਰਕੇ ਹੋਣ ਵਾਲੀਆ ਮੋਤਾਂ ਨੂੰ ਰੋਕਣ ਲਈ ਇਹ ਜਾਂਚ ਪ੍ਰਕਿਰਿਆ ਅਗਲੇ 45 ਦਿਨ ਤੱਕ ਇਸ ਅਭਿਆਨ ਤਹਿਤ ਜਾਰੀ ਰਹੇਗੀ ਤਾਂ ਜੋ ਕਿ ਗਰਭਵਤੀ ਅੋਰਤਾਂ ਨੂੰ ਜਨੇਪੇ ਦੋਰਾਨ ਕਿਸੇ ਕਿਸਮ ਦੀ ਕੋਈ ਵੀ ਮੁਸ਼ਕਿਲ ਨਾ ਆਵੇ। ਗਰਭਵਤੀ ਅੋਰਤਾਂ ਨੂੰ ਇਹਨਾਂ ਕੈਂਪਾ ਵਿੱਚ ਸੰਤੁਲਿਤ ਭੋਜਨ, ਹਲਕੀ ਕਸਰਤ ਅਤੇ ਸਮੇ ਸਿਰ ਡਾਕਟਰੀ ਜਾਂਚ ਕਰਵਾਉਣ ਲਈ ਜਾਗਰੂਕ ਕੀਤਾ ਜਾਵੇਗਾ।ਇਹਨਾਂ ਕੈੰਪਾਂ ਵਿੱਚ ਸਿਹਤ ਵਿਭਾਗ ਦੇ ਨਾਲ-2 ਆਗਨਵਾੜੀ ਵਰਕਰ, ਸਿਖਿਆ ਵਿਭਾਗ, ਪੰਚਾਇਤਾਂ ਅਤੇ ਸੈਨੀਟੇਸ਼ਨ ਵਿਭਾਗ ਦੀ ਸਹਾਇਤਾ ਨਾਲ ਲਾਭਪਾਤਰੀਆ ਦੀ ਸ਼ਮੂਲੀਅਤ ਯਕੀਨੀ ਬਨਾਈ ਜਾਵੇਗੀ।
ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਦੱਸਿਆ ਕਿ ਇਹ ਜਾਂਚ ਕਰਨ ਤੋ ਬਾਅਦ ਗਰਭਵਤੀ ਮਾਵਾਂ, ਬੱਚਿਆਂ ਅਤੇ ਕਿਸ਼ੋਰਾਾਂ ਨੂੰ ਉਹਨਾਂ ਦੇ ਐਚ.ਬੀ ਲੈਵਲ ਮੁਤਾਬਿਕ ਇਲਾਜ ਮੁਹੱਈਆ ਅਤੇ ਸਹੀ ਖਾਣ-ਪਾਣ (ਪੋਸ਼ਨ) ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ।ਇਸ ਮੋਕੇ ਤੇ ਸਮੂਹ ਐਸ.ਐਮ.ਓ, ਜਿਲਾ ਮਾਸ ਮੀਡੀਆ ਅਫਸਰ ਗੁਰਿੰਦਰ ਕੋਰ, ਏ.ਐਨ.ਐਮ ਅਤੇ ਹੋਰ ਸਬੰਧਿਤ ਸਟਾਫ ਮੋਜੂਦ ਸੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media