Saturday, April 25, 2026

ਲੇਬਰ ਵਿਭਾਗ ਦੇ `ਚ 152 ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ – ਸੇਵਕ ਸਿੰਘ ਦੰਦੀਵਾਲ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ `ਤੇ ਬਠਿੰਡਾ ਵਿਖੇ ਮਹਾਂ ਰੈਲੀ 10 ਅਕਤੂਬਰ ਨੂੰ
ਲੌਂਗੋਵਾਲ, 22 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਸਟਾਫ਼ ਯੂਨੀਅਨ ਦੇ PUNJ2109201922ਸੂਬਾ ਪ੍ਰਧਾਨ ਸੇਵਕ ਸਿੰਘ ਦੰਦੀਵਾਲ ਦੀ ਅਗਵਾਈ ਹੇਠ ਯੂਨੀਅਨ ਦੇ ਅਹੁੱਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਹੋਈ।ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਲੇਬਰ ਵਿਭਾਗ ਦੇ `ਚ 152 ਕਰਮਚਾਰੀ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਾਂ ਉਨਾਂ ਨੂੰ ਰੈਗੂਲਰ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਐਡਹਾਕ, ਕੰਟਰੈਕਟ, ਡੇਲੀਵੇਜ, ਟੈਂਪਰੇਰੀ ਵਰਕਚਾਰਜ਼ ਅਤੇ ਆਊਟਸੋਰਸਿਸ ਇੰਪਲਾਈਜ਼ ਵੈੱਲਫੇਅਰ ਐਕਟ 2016 ਬਣਾਇਆ ਗਿਆ ਸੀ।ਪਰ ਮੌਜੂਦਾ ਕਾਂਗਰਸ ਸਰਕਾਰ ਵਲੋਂ ਹਾਲੇ ਤੱਕ ਐਕਟ ਲਾਗੂ ਨਹੀਂ ਕੀਤਾ।ਜਿਸ ਦੇ ਸਬੰਧ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ `ਤੇ ਵਿੱਤ ਮੰਤਰੀ ਦੇ ਹਲਕਾ ਬਠਿੰਡਾ ਵਿਖੇ 10 ਅਕਤੂਬਰ ਨੂੰ ਮਹਾਂ ਰੈਲੀ ਕੀਤੀ ਜਾ ਰਹੀ ਹੈ ਉਸ ਵਿੱਚ ਸਾਡੀ ਯੂਨੀਅਨ ਦੇ ਸਮੂਹ ਵਰਕਰ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ।ਉਨ੍ਹਾਂ ਕਿਹਾ ਕਿ ਅਸੀਂ ਬੋਰਡ ਅੰਦਰ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਾਂ  ਅਤੇ ਅਸੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖ਼ਾਹ ਨੂੰ ਲਾਗੂ ਕੀਤਾ ਜਾਵੇ ਤਾਂ ਜੋ ਆਪਣੇ ਪਰਿਵਾਰਾਂ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਕਰ ਸਕੀਏ।

               ਇਸ ਮੌਕੇ ਜਗਜੀਤ ਸਿੰਘ ਬਾਵਾ, ਵਿਕਰਮ ਸਿੰਘ, ਸੁਖਪਾਲ ਸਿੰਘ, ਰਾਜ ਕੁਮਾਰ,ਸੁਨੀਲ ਕੁਮਾਰ, ਅਜੇ ਕੁਮਾਰ, ਵਰਿੰਦਰ ਕੁਮਾਰ,ਰਾਕੇਸ਼ ਕੁਮਾਰ, ਰਜਨੀ ਬੇਦੀ, ਅਮਰਿੰਦਰ ਸਿੰਘ ਪਟਿਆਲਾ, ਰਾਜਵੀਰ ਸਿੰਘ, ਹੀਰਾ ਲਾਲ, ਅਮਰਦੀਪ ਕੌਰ, ਸ਼ਿਲਪਾ, ਸੀਮਾ ਰਾਣੀ, ਦੀਪਮਾਲਾ`ਜਗਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਰਾਜ ਕੁਮਾਰ ਆਦਿ ਹਾਜ਼ਰ ਸਨ ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply