ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜੀ
ਭੀਖੀ/ਮਾਨਸਾ, 25 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਰਾਈਸ ਮਿਲਰਜ਼ ਐਸੋਸੀਏਸ਼ਨ ਜਿਲ੍ਹਾ ਮਾਨਸਾ ਦੀ ਇੱਕ ਹੰਗਾਮੀ ਮੀਟਿੰਗ ਸਥਾਨਕ ਹੋਟਲ `ਚ
ਹੋਈ।ਜਿਸ ਵਿੱਚ ਸਮੂਹ ਜਿਲ੍ਹਾ ਮਾਨਸਾ ਦੇ ਵੱਖ-ਵੱਖ ਸੈਟਰਾਂ ਤੋਂ ਸ਼ੈਲਰ ਮਾਲਕਾਂ ਨੇ ਭਾਗ ਲਿਆ।ਮੀਟਿੰਗ ਦੋਰਾਨ ਸਰਵਸੰਮਤੀ ਨਾਲ ਜਿਲ੍ਹਾ ਮਾਨਸਾ ਦੀ 23 ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਆਉਣ ਵਾਲੇ ਨਵੇਂ ਸੀਜ਼ਨ 2019-20 ਲਈ ਫੈਸਲਾ ਲਿਆ ਗਿਆ ਕਿ ਕੋਈ ਵੀ ਸ਼ੈਲਰ ਵਾਲਾ ਜੀਰੀ ਦਾ ਸਟਾਕ ਆਪਣੇ ਸ਼ੈਲਰ ਵਿੱਚ ਨਹੀਂ ਕਰੇਗਾ।ਜਦ ਤੱਕ ਪੰਜਾਬ ਸਰਕਾਰ ਸ਼ੈਲਰ ਐਸੋਸੀਏਸ਼ਨ ਦੀਆਂ ਮੰਗਾਂ ਨਹੀਂ ਮੰਨਦੀ ਤਦ ਤੱਕ ਕੋਈ ਵੀ ਸ਼ੈਲਰ ਮਾਲਕ ਕਿਸੇ ਵੀ ਕਿਸਮ ਦਾ ਦਸਤਾਵੇਜ ਜਿਵੇ ਐਗਰੀਮੈਂਟ ਜਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਵਿੱਚ ਅਤੇ ਜੀਰੀ ਬਾਬਤ ਕੋਈ ਵੀ ਪੁਰਾਣਾ ਬਾਰਦਾਨਾ ਮੰਡੀਆਂ ਵਿੱਚ ਨਹੀਂ ਦੇਵੇਗਾ।ਕੋਈ ਸ਼ੈਲਰ ਦੀ ਅਲਾਟਮੈਂਟ ਸਬੰਧੀ ਕੋਈ ਫਾਇਲ ਜਮ੍ਹਾਂ ਕਰਵਾਏਗਾ।ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜੋ ਮਿਲਿੰਗ ਪਾਲਿਸੀ 2019-20 ਲਈ ਲਾਗੂ ਕੀਤੀ ਗਈ ਹੈ। ਉਸ ਨੂੰ ਮਿਲਰਜ ਵਲੋ ਸਿਰੇ ਤੋਂ ਖਾਰਜ ਕਰ ਦਿੱਤਾ ਗਿਆ ਹੈ ਕਿ ਜਦ ਤੱਕ ਸਰਕਾਰ ਸੈਲਰ ਮਾਲਕਾਂ ਦੀਆ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਉਹਨਾਂ ਚਿਰ ਸੈਲਰਾਂ ਵਿੱਚ ਜੀਰੀ ਦਾ ਸਟਾਕ ਨਹੀਂ ਲਗਾਇਆ ਜਾਵੇਗਾ ।ਪੰਜਾਬ ਸਰਕਾਰ ਆਪਣੀ ਖੁਦ ਦੀ ਕਸਟਡੀ ਵਿੱਚ ਜੀਰੀ ਨੂੰ ਸਟੋਰ ਕਰਵਾਏਗੀ।ਉਹਨਾਂ ਕਿਹਾ ਕਿ ਜਿਲ੍ਹਾ ਮਾਨਸਾ ਦੇ ਸਾਰੇ ਸਨਅਤਕਾਰ ਸਰਕਾਰ ਦੀ ਧੱਕੇਸਾਹੀ ਖਿਲਾਫ ਇਕਜੁੱਟ ਹਨ।ਪੰਜਾਬ ਸਰਕਾਰ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਵਲੋਂ ਚਾਵਲਾਂ ਦੇ ਭੁਗਤਾਨ ਲਈ ਸਪੇਸ ਦੀ ਕਿਸੇ ਕਿਸਮ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ, ਜੋ ਕਿ ਸ਼ੈਲਰ ਇੰਡਸਟਰੀ ਲਈ ਬਹੁਤ ਵੱਡਾ ਘਾਤਕ ਸਾਬਤ ਹੋ ਰਿਹਾ ਹੈ।
ਇਸ ਮੌਕੇ ਮੀਟਿੰਗ ਵਿੱਚ ਸੈਂਟਰ ਮਾਨਸਾ ਤੋਂ ਮੁਕੇਸ ਗੋਇਲ, ਜੀਵਨ ਪ੍ਰਕਾਸ, ਨਰੈਣ ਪ੍ਰਕਾਸ, ਸੋ.ਮ ਨਾਥ,ਸਮਿਤ ਕੁਮਾਰ, ਇੰਜ. ਹਨੀਸ਼ ਬਾਂਸਲ (ਹਨੀ) ਸੈਂਟਰ ਸਰਦੂਲਗੜ੍ਹ ਤੋਂ ਪ੍ਰੇਮ ਕੁਮਾਰ, ਜਗਦੀਸ਼ ਰਾਏ, ਸੰਜੀਵ ਕੁਮਾਰ, ਵਿਵੇਕ ਰਾਏ, ਸੈਂਟਰ ਭੀਖੀ ਤੋਂ ਦੀਦਾਰ ਚੰਦ, ਹੈਪੀ, ਸੰਜੀਵ, ਰਾਕੇਸ, ਪੰਕਜ, ਜੀਵਨ ਸੈਂਟਰ ਬੇਰਟਾ ਤੋਂ ਸੁਰਿੰਦਰ, ਰਾਜ ਕੁਮਾਰ, ਰਮੇਸ਼ ਸੈਂਟਰ ਬੁਢਲਾਡਾ ਤੋਂ ਸ਼ਾਮ ਲਾਲ ਧੇਲਵਾਂ, ਅਮਰ ਨਾਥ ਬਿੱਲੂ, ਨਰੇਸ਼ ਕੁਮਾਰ, ਰਾਜ ਕੁਮਾਰ, ਦੇਵਕੀ ਨੰਦ ਆਦਿ ਹਾਜਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media