ਜੀ.ਐਸ.ਕੇ ਵਲੋਂ ਸਾਹਿਤਕ ਸ਼ਾਮ ਦਾ ਆਯੋਜਨ
ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ – ਦੀਪ ਦਵਿੰਦਰ) – ਜ਼ੀ.ਐਸ.ਕੇ ਵਲੋਂ ਇਕ ਸਾਹਿਤਕ ਸ਼ਾਮ ਰਚਾਈ ਗਈ, ਜਿਸ ਵਿਚ ਕਥਾਕਾਰ ਦੀਪ ਦੇਵਿੰਦਰ ਸਿੰਘ
ਵਲੋਂ ਆਪਣੀ ਚਰਚਿਤ ਕਹਾਣੀ “ਓੜਿਕ ਸਚਿ ਰਹੀ” ਦਾ ਕਹਾਣੀ ਪਾਠ ਕੀਤਾ ਗਿਆ।ਇਸ ਤੋਂ ਪਹਿਲਾਂ ਸੰਸਥਾ ਦੇ ਡਰਾਇਕਟਰ ਰੰਗ ਕਰਮੀ ਵਿਜੇ ਸ਼ਰਮਾ ਵਲੋਂ ਸਵਾਗਤ ਕੀਤਾ ਅਤੇ ਨਾਟਕ ਕਾਰ ਜਗਦੀਸ਼ ਸਚਦੇਵਾ ਵਲੋਂ ਸਮਾਗਮ ਦੀ ਰੂਪ-ਰੇਖਾ ਸਾਂਝੀ ਕੀਤੀ ਗਈ। “ਓੜਿਕ ਸਚਿ ਰਹੀ” ਤੇ ਗੱਲ ਕਰਦਿਆਂ ਹਾਜ਼ਰ ਵਿਦਵਾਨਾਂ ਨੇ ਕਿਹਾ ਕਿ ਕਹਾਣੀ ਦੀ ਸੰਘਣੀ ਕਸੀਦਾਕਾਰੀ ਅਤੇ ਮਨੁੱਖੀ ਰਿਸ਼ਤਿਆਂ ਦਾ ਕੱਚ ਸੱਚ ਦੀਪ ਦੇਵਿੰਦਰ ਸਿੰਘ ਦੀ ਕਹਾਣੀ ਕਲਾ ਦਾ ਉਤਮ ਨਮੁਨਾ ਹੈ।ਉਪਰੰਤ ਸ਼ਾਇਰ ਦੇਵ ਦਰਦ ਨੇ ਆਪਣੇ ਇਕ ਸ਼ੇਅਰ ਕਿ “ਮੰਨਿਆ ਤੂੰ ਕਾਲਰ ਫੜ ਲਿਆ ਮੇਰੀ ਕਮੀਜ਼ ਦਾ, ਐਪਰ ਲੰਗਾਰ ਲਹਿ ਗਿਆ ਤੇਰੀ ਤਮੀਜ਼ ਦਾ,” ਨਾਲ ਵਾਹ-ਵਾਹ ਖਟੀ ਅਤੇ ਆਪਣੀਆਂ ਚਰਚਿਤ ਨਜ਼ਮਾਂ ਤੇ ਗਜ਼ਲਾਂ ਸੁਣਾ ਕੇ ਮਹੌਲ ਨੂੰ ਸ਼ਿਖਰ `ਤੇ ਪੁਚਾਇਆ।ਇਸ ਮੌਕੇ ਅਰਵਿੰਦਰ ਸਿੰਘ ਭੱਟੀ, ਅਮਰਪਾਲ, ਹਰਮੀਤ ਆਰਟਿਸਟ, ਪ੍ਰਗਟ ਸਿੰਘ, ਊਸ਼ਾ ਕੁਮਾਰੀ, ਦਲਜੀਤ ਅਰੋੜਾ, ਵਿਪਨ ਧਵਨ, ਮਨਮੋਹਨ ਸਿੰਘ ਢਿੱਲੋਂ ਅਤੇ ਹਰਜੀਤ ਸੰਧੂ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media