ਧੂਰੀ, 27 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਨਗਰ ਕੌਂਸਲ ਧੂਰੀ ਵੱਲੋਂ ਕੌਂਸਲਰ ਅਸ਼ਵਨੀ ਧੀਰ ਦੀ ਅਗਵਾਈ `ਚ ਐਸ.ਡੀ ਸੀਨੀਅਰ ਸੈਕੰਡਰੀ ਸਕੂਲ
ਧੂਰੀ ਦੇ ਬੱਚਿਆਂ ਨੂੰ ਨਾਲ ਲੈਕੇ ਸਵੱਛ ਸਰਵੇਖਣ 2020 ਨੂੰ ਮੁੱਖ ਰੱਖਦੇ ਹੋਏ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਅੰਦਰ ਧੋਬੀ ਘਾਟ ਰੋਡ ਤੋਂ ਲੈ ਕੇ ਮੇਨ ਬਜ਼ਾਰ, ਕ੍ਰਾਂਤੀ ਚੌਕ, ਸਬਜ਼ੀ ਮੰਡੀ ਹੁੰਦੇ ਹੋਏ ਨਗਰ ਕੌਂਸਲ ਧੂਰੀ ਵਿਖੇ ਪਲਾਸਟਿਕ ਪੀਕਿੰਗ ਕੈਮਪੈਨ ਚਲਾਈ ਗਈ।ਕੌਂਸਲਰ ਅਸ਼ਵਨੀ ਧੀਰ ਵੱਲੋਂ ਆਪਣਾ ਆਲਾ-ਦੁਆਲਾ ਸਾਫ ਰੱਖਣਾ ਦੀ ਗੱਲ ਕਰਦਿਆਂ ਸ਼ਹਿਰ ਨਿਵਾਸੀਆਂ ਨੂੰ ਪਲਾਸਟਿਕ ਕੈਰੀਬੈਗ ਅਤੇ ਥਰਮੋਕੋਲ ਤੋਂ ਬਣੀਆਂ ਆਈਟਮਾਂ ਦੀ ਵਰਤੋਂ ਨਾ ਕਰਨ ਸਬੰਧੀ ਅਪੀਲ ਕੀਤੀ ਗਈ।
ਇਸ ਮੌਕੇ ਨਗਰ ਕੌਂਸਲ ਧੂਰੀ ਵੱਲੋਂ ਸਫਾਈ ਕਰਮਚਾਰੀਆਂ ਦਾ ਸਿਹਤ ਵਿਭਾਗ ਦੀ ਟੀਮ ਨਾਲ ਮਿਲਕੇ ਮੈਡੀਕਲ ਚੈਕਅੱਪ ਵੀ ਕਰਵਾਇਆ ਗਿਆ।ਇਸ ਮੌਕੇ ਨਵਤੇਜ ਮਿੰਟੂ, ਰਾਜੇਸ਼ ਸ਼ਰਮਾਂ, ਸੰਦੀਪ ਸਿੰਘ ਅਤੇ ਮਾ. ਕਮਲ ਸ਼ਰਮਾ ਆਦਿ ਵੀ ਹਾਜ਼ਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media