ਧੂਰੀ, 27 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਕਾਰੀ ਮਿਡਲ ਸਕੂਲ ਪੇਧਨੀ ਕਲਾਂ ਵਿਖੇ ਮੁੱਖ ਅਧਿਆਪਕ ਬੱਗਾ ਸਿੰਘ ਦੀ ਅਗਵਾਈ ਹੇਠ ਸਾਇੰਸ ਮੇਲਾ ਲਗਾਇਆ ਗਿਆ।ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਤਰਾਂ ਦੇ ਸਾਇੰਸ ਨਾਲ ਸਬੰਧਤ ਪ੍ਰਯੋਗ ਕਰਕੇ ਦਿਖਾਏ।ਮਾਪਿਆਂ ਅਤੇ ਬੀ.ਐਮ. ਸ਼੍ਰੀ ਵਿਪਨ ਕੁਮਾਰ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਬੱਚਿਆਂ ਨੇ ਬੜੇ ਸੁਚੱਜੇ ਢੰਗ ਨਾਲ ਦਿੱਤੇ।ਇਸ ਮੌਕੇ ਸ਼ਾਲੂ ਰਾਣੀ, ਗੁਰਸ਼ਰਨ ਕੌਰ, ਕਿਰਨ ਬਾਲਾ, ਪਰਵਿੰਦਰ ਕੌਰ ਅਤੇ ਤਰਸੇਮ ਸਿੰਘ ਆਦਿ ਨੇ ਵੀ ਸਹਿਯੋਗ ਦਿੱਤਾ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …