ਧੂਰੀ, 27 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਨਗਰ ਕੌਂਸਲ ਧੂਰੀ ਵੱਲੋਂ ਕੌਂਸਲਰ ਅਸ਼ਵਨੀ ਧੀਰ ਦੀ ਅਗਵਾਈ `ਚ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੇ ਬੱਚਿਆਂ ਨੂੰ ਨਾਲ ਲੈਕੇ ਸਵੱਛ ਸਰਵੇਖਣ 2020 ਨੂੰ ਮੁੱਖ ਰੱਖਦੇ ਹੋਏ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਅੰਦਰ ਧੋਬੀ ਘਾਟ ਰੋਡ ਤੋਂ ਲੈ ਕੇ ਮੇਨ ਬਜ਼ਾਰ, ਕ੍ਰਾਂਤੀ ਚੌਕ, ਸਬਜ਼ੀ ਮੰਡੀ ਹੁੰਦੇ ਹੋਏ ਨਗਰ ਕੌਂਸਲ ਧੂਰੀ ਵਿਖੇ ਪਲਾਸਟਿਕ ਪੀਕਿੰਗ ਕੈਮਪੈਨ ਚਲਾਈ ਗਈ।ਕੌਂਸਲਰ ਅਸ਼ਵਨੀ ਧੀਰ ਵੱਲੋਂ ਆਪਣਾ ਆਲਾ-ਦੁਆਲਾ ਸਾਫ ਰੱਖਣਾ ਦੀ ਗੱਲ ਕਰਦਿਆਂ ਸ਼ਹਿਰ ਨਿਵਾਸੀਆਂ ਨੂੰ ਪਲਾਸਟਿਕ ਕੈਰੀਬੈਗ ਅਤੇ ਥਰਮੋਕੋਲ ਤੋਂ ਬਣੀਆਂ ਆਈਟਮਾਂ ਦੀ ਵਰਤੋਂ ਨਾ ਕਰਨ ਸਬੰਧੀ ਅਪੀਲ ਕੀਤੀ ਗਈ।
ਇਸ ਮੌਕੇ ਨਗਰ ਕੌਂਸਲ ਧੂਰੀ ਵੱਲੋਂ ਸਫਾਈ ਕਰਮਚਾਰੀਆਂ ਦਾ ਸਿਹਤ ਵਿਭਾਗ ਦੀ ਟੀਮ ਨਾਲ ਮਿਲਕੇ ਮੈਡੀਕਲ ਚੈਕਅੱਪ ਵੀ ਕਰਵਾਇਆ ਗਿਆ।ਇਸ ਮੌਕੇ ਨਵਤੇਜ ਮਿੰਟੂ, ਰਾਜੇਸ਼ ਸ਼ਰਮਾਂ, ਸੰਦੀਪ ਸਿੰਘ ਅਤੇ ਮਾ. ਕਮਲ ਸ਼ਰਮਾ ਆਦਿ ਵੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …