Tuesday, November 24, 2026

ਖਾਲਸਾ ਕਾਲਜ ਬੀ.ਐਸ.ਸੀ ਐਗਰੀਕਲਚਰ ਦੇ ਵਿਦਿਆਰਥੀਆਂ ਦੀ ਰਾਵੇ ਟ੍ਰੇਨਿੰਗ ਸ਼ੁਰੂ

ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਬੀ.ਐਸ ਆਨਰਜ਼ ਦੇ ਚੌਥੇ ਸਾਲ ਦੇ PUNJ2809201909ਵਿਦਿਆਰਥੀਆਂ ਦੀ ਅੱਜ ਤੋਂ 2 ਮਹੀਨੇ ਲਈ ਆਈ.ਸੀ.ਆਰ ਵਲੋਂ ਨਿਰਧਾਰਤ ਪਿੰਡਾਂ ਵਿੱਚ ਰੂਰਲ ਐਗਰੀਕਲਚਰ ਵਰਕ ਐਕਸਪੀਅਰਸ (ਰਾਵੇ) ਪ੍ਰੋਗਰਾਮ ਟ੍ਰੇਨਿੰਗ ਸ਼ੁਰੂ ਹੋ ਗਈ।120 ਵਿਦਿਆਰਥੀਆਂ ਨੂੰ ਰਵਾਨਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਪਣੇ ਸੰਬੋਧਨ ’ਚ ਟੇਨਿੰਗ ਦਾ ਕੰਮ ਮਿਹਨਤ ਅਤੇ ਲਗਨ ਨਾਲ ਕਰਨ ਤਾਕੀਦ ਕੀਤੀ ਤਾਂ ਜੋ ਵਿਦਿਆਰਥੀ ਆਪਣੇ ਕੰਮ ਵਿੱਚ ਪਰਪੱਕ ਹੋ ਸਕਣ।ਵਿਭਾਗ ਮੁਖੀ ਡਾ. ਰਣਦੀਪ ਕੌਰ ਬੱਲ ਵਲੋਂ ਟ੍ਰੇਨਿੰਗ ਦੌਰਾਨ ਇੱਕਠੀ ਕੀਤੀ ਜਾਣਕਾਰੀ ਨੂੰ ਸੁਚੱਜੇ ਤਰੀਕੇ ਨਾਲ ਪੇਸ਼ ਕਰਨ ਲਈ ਕਿਹਾ।ਇਸ ਸਬੰਧੀ ਵਿਦਿਆਰਥੀ 30-30 ਦੇ ਗਰੁੱਪਾਂ ਵਿੱਚ ਪਿੰਡ ਮੱਲੂ ਨੰਗਲ, ਮੀਰਾਂ ਕੋਟ ਕਲ਼ਾਂ, ਅੱਦਲੀਵਾਲ ਅਤੇ ਟਹਿਲ ਸਿੰਘ ਨਗਰ ਲਈ ਰਵਾਨਾ ਹੋਏ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply