Tuesday, July 29, 2025
Breaking News

ਮਾਲ ਰੋਡ ਸਕੂਲ ਵਲੋਂ ਸਾਡਾ ਪਿੰਡ ਵਿਖੇ ਜਿਲ੍ਹਾ ਪੱਧਰੀ ਪੋਸ਼ਣ ਮੇਲੇ `ਚ ਪ੍ਰਦਰਸ਼ਨੀ

ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਤੇ ਤੰਦਰੁਸਤ ਭਾਰਤ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ PUNJ2809201910ਸ਼ਿਵਦੁਲਾਰ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਸਾਡਾ ਪਿੰਡ ਵਿਖੇ ਪੋਸ਼ਣ ਮੇਲਾ ਆਯੋਜਿਤ ਕੀਤਾ ਗਿਆ।ਇਸ ਮੇਲੇ ਵਿਚ ਸਰਕਾਰੀ ਵਿਭਾਗਾਂ ਨੇ ਪੋਸ਼ਣ ਦੀ ਮਹੱਤਤਾ ਅਤੇ ਪੋਸ਼ਣ ਪੂਰਤੀ ਦੇ ਤਰੀਕਿਆਂ ਦੀ ਪ੍ਰਦਰਸ਼ਨੀ ਲਾਈ।
                 ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਨੇ ਸੈਕੰਡਰੀ ਪੱਧਰ `ਤੇ ਇਸ ਮੁੁਹਿਮ ਦਾ ਹਿੱਸਾ ਬਣ ਕੇ ਆਪਣਾ ਯੋਗਦਾਨ ਪਾਇਆ।ਮਾਲ ਰੋਡ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੇ ਇਸ ਪ੍ਰਦਰਸ਼ਨੀ ਵਿਚ ਲੋਕਾਂ ਨੂੰ ਭਾਰਤੀ ਖੁਰਾਕ ਵਿਚ ਜਰੂਰੀ ਕਈ ਵਿਟਾਮਿਨ, ਮਿਨਰਲ ਅਤੇ ਹੋਰ ਪੋਸ਼ਕ ਤੱਤਾਂ ਦੀਆਂ ਕਮੀਆਂ ਨੂੰ ਪੂਰਾ ਕਰਨ ਲਈ ਵੱਖ-ਵੱਖ ਤਰਾਂ ਦੇ ਪੋਸ਼ਟਿਕ ਭੋਜਨ ਤਿਆਰ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ।ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ਦੱਸਿਆ ਗਿਆ ਕੀ ਕਿਸ ਖੁਰਾਕ ਨਾਲ ਕਿਸ ਵਿਟਾਮਿਨ ਅਤੇ ਮਿੰਨਰਲ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ।
              ਮਾਲ ਰੋਡ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਸਰਕਾਰ ਅਤੇ ਖਾਸ ਤੌਰ `ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿਖਿਆ ਅਫਸਰ (ਸੈ.ਸਿ) ਸਲਵਿੰਦਰ ਸਿੰਘ ਸਮਰਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕੀ ਸਾਨੂੰ ਦੇਸ਼ ਦੀ ਪੀੜ੍ਹੀ ਦੇ ਸੇਹਤਮੰਦ ਭਵਿੱਖ ਲਈ ਇਸ ਤਰਾਂ ਦੇ ਸਰਗਰਮ ਯੋਗਦਾਨ ਪਾਉਂਦੇ ਰਹਿਣਾ ਚਾਹਿਦਾ ਹੈੈ।ਉਨ੍ਹਾਂ ਪੋਸ਼ਣ ਮੇਲੇ ਵਿਚ ਪ੍ਰਦਰਸ਼ਨੀ ਲਗਾਉਣ ਵਾਲੇ ਅਧਿਆਪਕਾਂ ਸ੍ਰੀਮਤੀ ਰਸ਼ਮੀ ਬਿੰਦਰਾ, ਸ੍ਰੀਮਤੀ ਪ੍ਰਤਿਭਾ ਮਿਸਰ, ਸ੍ਰੀਮਤੀ ਕਵਲਇੰਦਰ ਕੌਰ, ਸ੍ਰੀਮਤੀ ਈਸ਼ਾ ਸ਼ਰਮਾ, ਸ੍ਰੀਮਤੀ ਪਲਵਿੰਦਰ ਕੌਰ, ਸ੍ਰੀ ਪਰਮ ਆਫਤਾਬ ਸਿੰਘ ਅਤੇ ਵਿਦਿਆਰਥਣਾਂ ਦਮਨਪ੍ਰੀਤ ਕੌਰ, ਅਤੇ ਧੰਨਵਾਦ ਕੀਤਾ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply