ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਐਗਰੀਕਲਚਰ ਵਿਭਾਗ ਦੇ ਬੀ.ਐਸ ਆਨਰਜ਼ ਦੇ ਚੌਥੇ ਸਾਲ ਦੇ
ਵਿਦਿਆਰਥੀਆਂ ਦੀ ਅੱਜ ਤੋਂ 2 ਮਹੀਨੇ ਲਈ ਆਈ.ਸੀ.ਆਰ ਵਲੋਂ ਨਿਰਧਾਰਤ ਪਿੰਡਾਂ ਵਿੱਚ ਰੂਰਲ ਐਗਰੀਕਲਚਰ ਵਰਕ ਐਕਸਪੀਅਰਸ (ਰਾਵੇ) ਪ੍ਰੋਗਰਾਮ ਟ੍ਰੇਨਿੰਗ ਸ਼ੁਰੂ ਹੋ ਗਈ।120 ਵਿਦਿਆਰਥੀਆਂ ਨੂੰ ਰਵਾਨਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਪਣੇ ਸੰਬੋਧਨ ’ਚ ਟੇਨਿੰਗ ਦਾ ਕੰਮ ਮਿਹਨਤ ਅਤੇ ਲਗਨ ਨਾਲ ਕਰਨ ਤਾਕੀਦ ਕੀਤੀ ਤਾਂ ਜੋ ਵਿਦਿਆਰਥੀ ਆਪਣੇ ਕੰਮ ਵਿੱਚ ਪਰਪੱਕ ਹੋ ਸਕਣ।ਵਿਭਾਗ ਮੁਖੀ ਡਾ. ਰਣਦੀਪ ਕੌਰ ਬੱਲ ਵਲੋਂ ਟ੍ਰੇਨਿੰਗ ਦੌਰਾਨ ਇੱਕਠੀ ਕੀਤੀ ਜਾਣਕਾਰੀ ਨੂੰ ਸੁਚੱਜੇ ਤਰੀਕੇ ਨਾਲ ਪੇਸ਼ ਕਰਨ ਲਈ ਕਿਹਾ।ਇਸ ਸਬੰਧੀ ਵਿਦਿਆਰਥੀ 30-30 ਦੇ ਗਰੁੱਪਾਂ ਵਿੱਚ ਪਿੰਡ ਮੱਲੂ ਨੰਗਲ, ਮੀਰਾਂ ਕੋਟ ਕਲ਼ਾਂ, ਅੱਦਲੀਵਾਲ ਅਤੇ ਟਹਿਲ ਸਿੰਘ ਨਗਰ ਲਈ ਰਵਾਨਾ ਹੋਏ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media