ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ -ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਪੀਪਲ ਫਾਰ
ਸੁਸਾਇਟੀ ਸੰਸਥਾ ਵਲੋਂ ਲਗਾਏ ਗਏ ਕੱਟੜਾ ਮੋਤੀ ਰਾਮ ਵਿਖੇ ਕੰਵਰ ਹਸਪਤਾਲ ਵਿਖੇ ਲਗਾਏ ਗਏ 1033ਵੇਂ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ ਗਿਆ।ਇਸ ਮੈਡੀਕਲ ਕੈਂਪ ਵਿੱਚ 300 ਵਿਅਕਤੀਆਂ ਨੂੰ ਮੁਫ਼ਤ ਐਨਕਾਂ ਦਵਾਈਆਂ ਵੰਡੀਆਂ ਗਈਆਂ ਅਤੇ 50 ਲੋਕਾਂ ਦੇ ਬਲੱਡ ਸ਼ੁਗਰ ਦੀ ਜਾਂਚ ਕੀਤੀ।ਕੈਂਪ ਵਿੱਚ ਡਾ. ਹਰਦਾਸ ਸਿੰਘ ਦੀ ਟੀਮ, ਡਾ. ਹਰਪ੍ਰੀਤ ਧਵਨ, ਡਾ. ਗੁਲਾਟੀ, ਡਾ. ਸੁਨੀਲ, ਡਾ. ਰਜਨੀ ਢੀਂਗਰਾ, ਡਾ. ਰਾਘਵ ਸ਼ਰਮਾ, ਡਾ. ਸੂਰਜ ਦੀਵਾਨ ਨੇ ਮਰੀਜਾਂ ਦਾ ਚੈਕਅੱਪ ਕੀਤਾ।ਸੋਨੀ ਨੇ ਸੰਸਥਾ ਦੀ ਸ਼ਲਾਘਾ ਕੀਤੀ ਅਤੇ ਹਰ ਸੰਭਵ ਸਹਿਯੋਗ ਦੇਣਾ ਦਾ ਵਾਅਦਾ ਵੀ ਕੀਤਾ।
ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਚੇਅਰਮੈਨ ਪੀਪਲ ਫਾਰ ਸੁਸਾਇਟੀ ਕੰਵਰ ਰਜਿੰਦਰ ਸਿੰਘ ਐਡਵੋਕੇਟ, ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਕਾ, ਦੀਪਕ ਪਸਰੀਚਾ, ਰਵਿੰਦਰ ਖੰਨਾ, ਵਿਨੋਦ ਧਵਨ, ਕਮਲ ਓਮਟ, ਗਗਨਦੀਪ ਸਿੰਘ, ਸੁਨੀਲ ਭੱਲਾ, ਹਰੀਸ਼ ਪੱਪੂ, ਸੁਰਿੰਦਰ ਭੱਲਾ ਅਤੇ ਸੋਹਨ ਮੈਂਬਰ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media