ਲੌਂਗੋਵਾਲ, 4 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – 65 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਵੁਸ਼ੂ ਖੇਡਾਂ ਜੋਕਿ ਸ਼ਹੀਦ
ਭਗਤ ਸਿੰਘ ਨਗਰ ਵਿਖੇ ਹੋਈਆਂ ਸਨ ਉਨ੍ਹਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲੌਂਗੋਵਾਲ ਦੇ 16 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚੋਂ 15 ਵਿਦਿਆਰਥੀਆਂ ਨੇ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਕੇ ਜ਼ਿਲ੍ਹੇ ਨੂੰ ਪੰਜਾਬ ਵਿੱਚੋਂ ਪਹਿਲਾ ਸਥਾਨ ਦਿਵਾਉਣ ਵਿੱੱਚ ਅਹਿਮ ਭੂਮਿਕਾ ਨਿਭਾਈ।
ਇਹਨਾਂ ਖੇਡਾਂ ਵਿੱਚ ਜਸਨਦੀਪ ਸਿੰਘ ਅਤੇ ਪ੍ਰਦੀਪ ਕੁਮਾਰ ਨੇ ਪਹਿਲਾ ਸਥਾਨ, ਦਿਲਸ਼ਾਦ ਖਾਨ-ਆਮੀਨ ਖਾਨ-ਹੁਸਨਪ੍ਰੀਤ ਸਿੰਘ-ਅਮਨਪ੍ਰੀਤ ਸਿੰਘ-ਹਰਦੇਵ ਸਿੰਘ-ਸਾਹਿਲ ਖਾਨ ਨੇ ਆਪਣੇ-ਆਪਣੇ ਭਾਰ ਵਰਗ ਚ` ਦੁਸਰਾ ਸਥਾਨ, ਗੁਰਿਵੰਦਰ ਸਿੰਘ-ਹਰਦੀਪ ਸਿੰਘ-ਮਨਦੀਪ ਸਿੰਘ ਲਵਪ੍ਰੀਤ ਸਿੰਘ-ਹਰਜੋਤ ਕੌਰ-ਸਮਨਪ੍ਰੀਤ ਕੌਰ ਨੇ ਆਪਣੇ-ਆਪਣੇ ਭਾਰ ਵਰਗ ਚ` ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਸਕੂਲ ਵਿਖੇ ਸਵੇਰ ਦੀ ਸਭਾ ਦੌਰਾਨ ਮੈਡਲ ਹਾਰ ਅਤੇ ਸਰਟੀਫਿਕੇਟ ਦੇ ਕੇ ਸਕੂਲ ਦੇ ਪ੍ਰਿੰਸੀਪਲ ਹਰਜੀਤ ਸਿੰਘ, ਸ.ਮ.ਕ ਦੇ ਚੇਅਰਮੈਨ ਸ. ਜਗਸੀਰ ਸਿੰਘ ਅਤੇ ਸਮੂਹ ਸਟਾਫ਼ ਵਲੋਂ ਸਨਮਾਨਿਤ ਕੀਤਾ।
ਇਸ ਮੌਕੇ ਮੈਡਮ ਰੁਪਿੰਦਰ ਕੌਰ, ਹਰਕੇਸ਼ ਕੁਮਾਰ ਡੀ.ਪੀ.ਈ, ਵਿਸ਼ਾਲ ਕੁਮਾਰ, ਜਸਪ੍ਰੀਤ ਸਿੰਘ, ਨਰਿੰਦਰ ਬਸੇਤੀਆ, ਪਰਮਜੀਤ ਸਿੰਘ, ਦਵਿੰਦਰ ਸਿੰਘ, ਰਵਜੀਤ ਕੌਰ, ਗੁਰਮੇਲ ਕੌਰ, ਸੁਤੰਤਰ ਕੌਰ, ਮਨੋਜ ਗੁਪਤਾ, ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਹਾਜਰ ਸਨ।ਜੇਤੂ ਵਿਦਿਆਰਥੀਆਂ ਦੇ ਇੰਚਾਰਜ਼ ਅਧਿਆਪਕਾਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵਜੋਂ ਕਿਲੋ-ਕਿਲੋ ਬਾਦਾਮ ਦੇਣ ਦਾ ਲਈ ਹਾਮੀ ਭਰੀ ਤਾਂ ਕਿ ਬਾਕੀ ਵਿਦਿਆਰਥੀਆਂ ਨੂੰ ਇਸ ਤੋਂ ਪ੍ਰੇਰਨਾ ਮਿਲ ਸਕੇ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media