ਲੌਂਗੋਵਾਲ, 5 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਗਰਵਾਲ ਸਭਾ ਢੱਡਰੀਆਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਵਰਾਤਰੇ
ਸਮਾਗਮ ਨੂੰ ਸਮਰਪਤਿ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਢੱਡਰੀਆਂ ਵਿਖੇ ਵਿਾਲ ਭਗਵਤੀ ਜਾਗਰਣ ਕਰਵਾਇਆ ਗਿਆ।ਜਿਸ ਵਿੱਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆ ਨੇ ਮਹਾਂਮਾਈ ਦੇ ਦਰਬਾਰ ਦੀ ਹਾਜ਼ਰੀ ਭਰ ਕੇ ਆਸ਼ੀਰਵਾਦ ਲਿਆ।ਦੁਰਗਾ ਭਜਨ ਮੰਡਲੀ ਭੀਖੀ ਦੇ ਕਲਾਕਾਰਾਂ ਵਲੋਂ ਸਾਰੀ ਰਾਤ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਮਾਤਾ ਭਗਵਤੀ ਦਾ ਗੁਣਗਾਨ ਕੀਤਾ ਗਿਆ।ਪੂਜਾ ਦੀ ਰਸਮ ਅਗਰਵਾਲ ਸਭਾ ਦੇ ਪ੍ਰਧਾਨ ਸੂਰਜ ਭਾਨ ਬਬਲੀ ਚੇਅਰਮੈਨ ਤਾਲਮੇਲ ਵਿੰਗ (ਕਾਂਗਰਸ) ਵਲੋਂ ਅਤੇ ਜੋਤੀ ਪ੍ਰਚੰਡ ਕਰਨ ਦੀ ਰਸਮ ਹੇਮ ਰਾਜ ਸ਼ਰਮਾ, ਬਲਵਿੰਦਰ ਕੁਮਾਰ ਅਤੇ ਬਬਲੀ ਨੇ ਸਾਂਝੇ ਤੌਰ `ਤੇ ਕੀਤੀ।
ਇਸ ਮੌਕੇ ਭੀਮ ਸੈਨ, ਸੀਰਾ ਰਾਮ, ਮਾ. ਰਘਵੀਰ ਚੰਦ, ਰਾਜਿੰਦਰ ਸ਼ਰਮਾ, ਅੰਿਮ੍ਰਤਪਾਲ ਸ਼ਰਮਾ, ਸੰਦੀਪ ਕੁਮਾਰ, ਨਰਾਤਾ ਰਾਮ, ਗਗਨ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।ਅਖੀਰ `ਚ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media