Saturday, July 5, 2025
Breaking News

ਯੂਨੀਵਰਸਿਟੀ ਵਿਖੇ ਇਨੋਵੇਸ਼ਨ ਐਂਡ ਪ੍ਰੋਡਕਟ ਡਿਵੈਲਪਮੈਂਟ ਵਿਸ਼ੇ `ਤੇ ਵਿਸ਼ੇਸ਼ ਸੈਮੀਨਾਰ

 ਵਿਦਿਆਰਥੀਆਂ ਨੂੰ `ਮੇਕ ਇਨ ਇੰਡੀਆ` ਮਹਿੰਮ ਦੇ ਵਿਕਾਸ ਲਈ ਕੀਤਾ ਪ੍ਰੇਰਿਤ
ਅੰਮ੍ਰਿਤਸਰ, 5 ਅਕਤੂੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਵਿਭਾਗ ਵੱਲੋਂ ਅੱਜ ਇਥੇ ‘ਇਨੋਵੇਸ਼ਨ PUNJ0510201911ਐਂਡ ਪ੍ਰੋਡਕਟ ਡਿਵੈਲਪਮੈਂਟ’ ਵਿਸ਼ੇ `ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੀ.ਵਾਈ.ਐਮ.ਈ. ਆਟੋਮੇਸ਼ਨ ਸਿਸਟਮ ਦੇ ਚੀਫ ਇਨੋਵੇਸ਼ਨ ਐਗਜ਼ੀਕਿਊਟਿਵ, ਸ਼੍ਰੀਨਿਵਾਸ ਚਮਾਰਥੀ ਨੇ ਸੈਮੀਨਾਰ ਦਾ ਸੰਚਾਲਨ ਕੀਤਾ।ਬੀ.ਟੈਕ. ਕੰਪਿਊਟਰ ਇੰਜ. ਬੀ.ਟੈਕ ਇਲੈਕਟ੍ਰੌਨਿਕਸ, ਬੀ.ਟੈਕ. ਮਕੈਨੀਕਲ, ਬੀ. ਟੈਕ ਸਿਵਲ, ਐਮ.ਟੈਕ ਅਤੇ ਐਮ.ਸੀ.ਏ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਸੈਮੀਨਾਰ ਵਿਚ ਹਿੱਸਾ ਲਿਆ।
     ਚਮਾਰਥੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇੰਜੀਨੀਅਰ ਅਤੇ ਵਿਗਿਆਨੀ ਬਣਨ ਲਈ ਸਾਨੂੰ ਆਪਣੇ ਜੀਵਨ ਵਿਚ ਇਕ ਠੋਸ ਉਦੇਸ਼ ਰੱਖਣਾ ਚਾਹੀਦਾ ਹੈ ਜੋ ਕਿ ਉਸੇ ਸਮੇਂ ਸਮਾਜ ਲਈ ਵੀ ਲਾਭਦਾਇਕ ਹੋਵੇ।ਉਨ੍ਹਾਂ ਵਿਦਿਆਰਥੀਆਂ ਨੂੰ ਵਿਦੇਸ਼ ਨਾ ਜਾਣ ਅਤੇ ਆਪਣੀ ਧਰਤੀ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ।ਓਸਮਾਨਿਆ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਵਾਲੇ, ਸ਼੍ਰੀਨਿਵਾਸ  ਨੇ ਕਿਹਾ ਕਿ ਬਚਪਨ ਤੋਂ ਹੀ ਹਮੇਸ਼ਾਂ ਉਨ੍ਹਾਂ ਦੇ ਮਨ ਵਿਚ ਇਕ ਪ੍ਰਸ਼ਨ ਰਿਹਾ ਹੈ ਕਿ “ਲੋੜੀਂਦੇ ਉਪਕਰਣ ਦੇਸ਼ ਆਪਣੇ ਆਪ ਕਿਉਂ ਨਹੀਂ ਬਣਾ ਸਕਦਾ ਹੈ?” ਇਸ ਲਈ ਉਨ੍ਹਾਂ ਨੇ `ਮੇਕ ਇਨ ਇੰਡੀਆ` ਉਦਮ ਨੂੰ ਉਤਸ਼ਾਤਹ ਕਰਨ ਲਈ ਵੀ ਪ੍ਰੇਰਿਆ।ਇਸ ਨਾਲ ਸਬੰਧਤ ਉਨ੍ਹਾਂ ਨੇ `ਏ ਜਰਨੀ ਟੂ ਰਿਲਾਇਜ਼ ਸੈਲ਼ਫ` ਨਾਮਕ ਇਕ ਗਤੀਵਿਧੀ ਵੀ ਸ਼ੁਰੂ ਕੀਤੀ ਹੈ।ਗਤੀਵਿਧੀ ਦਾ ਉਦੇਸ਼ ਆਪਸੀ ਗੱਲਬਾਤ ਕਰਨ, ਸਿੱਖਣ, ਗੁਣ ਸਾਂਝੇ ਕਰਨ ਅਤੇ ਕੰਮ ਕਰਨ ਦੇ ਵਿਚਾਰ ਦੇ ਨਾਲ ਸਾਡੀ ਨਵੀਨਤਾ ਤੇ ਸੰਭਾਵਨਾ ਦਾ ਅਹਿਸਾਸ ਕਰਨਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਸ਼ਕਤੀ ਨੂੰ ਸਹੀ ਦਿਸ਼ਾ ਵੱਲ ਵਰਤ ਕੇ ਸਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
     ਭਰਵੀਂ ਵਿਚਾਰ ਚਰਚਾ ਵਿਚ ਚਮਾਰਥੀ ਨੇ ਵਿਦਿਆਰਥੀਆਂ ਵੱਲੋਂ ਆਪਣੀ ਜਿਗਿਆਸਾ ਅਨੁਸਾਰ ਪੁੱਛੇ ਸੁਆਲਾਂ ਦੇ ਜੁਆਬ ਵੀ ਦਿੱਤੇ।ਉਨ੍ਹਾਂ ਕਿਹਾ ਕਿ ਨਵੀਨਤਾ ਨਿਰੰਤਰ ਵਿਕਾਸ ਦੀ ਕੁੰਜੀ ਹੈ ਅਤੇ ਨੌਜਵਾਨ ਇੰਜੀਨੀਅਰ ਨਵੀਨਤਾ ਦੇ ਤਰੀਕਿਆਂ ‘ਤੇ ਧਿਆਨ ਕੇਂਦਰਤ ਕਰਨ।
      ਢਾ. ਐਸ.ਐਸ ਬਹਿਲ ਡੀਨ ਅਕਾਦਮਿਕ ਮਾਮਲੇ ਨੇ  ਸ਼੍ਰੀਨਿਵਾਸ ਚਮਾਰਤੀ ਨਾਲ ਵਿਸ਼ੇਸ਼ ਚਰਚਾ ਵੀ ਕੀਤੀ ਅਤੇ ਆਮ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਨਵੀਨਤਾ ਅਤੇ ਉਤਪਾਦਾਂ ਦੇ ਵਿਕਾਸ ਦੀ ਜਰੂਰਤ ਬਾਰੇ ਜ਼ਿਕਰ ਕੀਤਾ।
      ਡਾ. ਅਮਿਤ ਚੋਪੜਾ ਅਸਿਸਟੈਂਟ ਪਲੇਸਮੈਂਟ ਅਫਸਰ ਨੇ ਕਿਹਾ ਕਿ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦਾ ਇਹ ਵਿਚਾਰ ਹੈ ਕਿ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਵਿਚ ਚੰਗੇ ਇੰਟਰਪ੍ਰੀਨਿਊਰ ਬਣਨ ਵਿਚ ਅਜਿਹੇ ਸਮਾਗਮ ਬਹੁਤ ਸਹਾਈ ਸਿਧ ਹੋਣਗੇ ਤਾਂ ਜੋ ਉਹ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਣ।
      ਉਨ੍ਹਾਂ ਕਿਹਾ ਕਿ ਚਮਾਰਥੀ ਇੱਕ ਸਫਲ ਅਤੇ ਉਘੇ ਇੰਟਰਪ੍ਰੀਨਿਉਰ ਹਨ।ਉਨ੍ਹਾਂ ਦੀ ਮਾਈਕਰੋ ਫਰਮ ਉਚ ਕੁਸ਼ਲਤਾ ਬਚਾਅ ਪ੍ਰਣਾਲੀਆਂ ਲਈ ਇਲੈਕਟ੍ਰਾਨਿਕਸ ਦੀ ਖੋਜ ਅਤੇ ਵਿਕਾਸ ਨਾਲ ਸੰਬੰਧ ਰੱਖਦੀ ਹੈ।ਉਹ `ਮੇਕ ਇਨ ਇੰਡੀਆ` ਮੁਹਿੰਮ ਦੀ ਸਫਲਤਾ ਹਿਤ ਆਪਣੀ ਬਾਈਕ` ਤੇ ਦੇਸ਼ ਭਰ ਦੀ ਯਾਤਰਾ ਕਰਦੇ ਹਨ ਅਤੇ ਵੱਖ ਵੱਖ ਵਿਸ਼ੇਸ਼ ਸਥਾਨਾਂ ਉਪਰ ਭਾਸ਼ਣ ਦਿੰਦੇ ਹਨ ਅਤੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਉਤਸ਼ਾਹਤ ਵੀ ਕਰਦੇ ਹਨ।ਉਨ੍ਹਾਂ ਨੇ ਇੰਜੀਨੀਅਰਿੰਗ, ਵਿਗਿਆਨ ਅਤੇ ਟੈਕਨੋਲੋਜੀ ਦੇ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਦੇ ਹਨ ਅਤੇ ਦੇਸ਼ ਨੂੰ ਪੂਰਨ ਤੌਰ ਤੇ ਸਵੈ ਨਿਰਭਰ ਬਣਾਉਣ ਹਿੱਤ ਵਿਚਾਰ ਕਰਨ ਲਈ ਮੰਚ ਪ੍ਰਦਾਨ ਕਰਦੇ ਹਨ। ਉਹ ਹੁਣ ਤੱਕ ਉਹ 300 ਲੈਕਚਰ ਅਤੇ 400 ਕਾਲਜਾਂ ਦਾ ਦੌਰਾ ਕਰ ਚੁੱਕੇ ਹਨ।
      ਡ. ਅਮਿਤ ਚੋਪੜਾ ਨੇ ਕਿਹਾ ਕਿ ਇਹ ਭਾਸ਼ਣ ਇੰਜੀਨੀਅਰਿੰਗ ਤੇ ਤਕਨਾਲੋਜੀ ਦੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੈ ਅਤੇ ਹਰ ਇਕ ਵਿਦਿਆਰਥੀਆਂ ਨੂੰ ਇਸ ਉਪਰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਇਸ ਤੋਂ ਪ੍ਰਾਪਤ ਗਿਆਨ ਤੇ ਸੂਚਨਾ ਦਾ ਲਾਹਾ ਲੈਣਾ ਚਾਹੀਦਾ ਹੈ।  

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply