ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਕਾਰਗਿਲ ਤੋਂ ਕੋਹਿਮਾ ਤੱਕ ਹੋ ਰਹੀ ਮੈਰਾਥਨ ਵਿੱਚ ਦੌੜ ਰਹੇ 24 ਜਵਾਨਾਂ ਵਿੱਚ ਇਕੋ ਇੱਕ ਲੇਡੀ
ਅਫ਼ਸਰ ਦੌੜ ਰਹੀ ਹੈ ਜੋ ਕਿ ਪਟਿਆਲਾ ਦੀ ਰਹਿਣ ਵਾਲੀ ਫਲਾਇਟ ਲੈਫਟੀਨੇਂਟ ਰਿਸ਼ਬਜੀਤ ਕੌਰ ਹਨ। ਭਾਰਤੀ ਹਵਾਈ ਫੌਜ ਦੀ ਇਸ ਦੌੜ ਲਈ ਰਿਸ਼ਬਜੀਤ ਕੌਰ ਦੀ ਚੋਣ ਸਖਤ ਭਿਆਸ ਤੋਂ ਬਾਅਦ ਕੀਤੀ ਗਈ। ਉਨ੍ਹਾਂ ਪਟਿਆਲਾ ਤੋਂ ਪੜ੍ਹਾਈ ਕਰਨ ਉਪਰੰਤ ਥਾਪਰ ਯੁਨੀਵਰਸਿਟੀ ਪਟਿਆਲ ਤੋਂ ਇੰਜੀ: ਦੀ ਡਿਗਰੀ ਪ੍ਰਾਪਤ ਕੀਤੀ ਅਤੇ 4 ਜਨਵਰੀ 2016 ਨੂੰ ਐਰੋਨੋਟਿਕ ਇੰਜੀ: ਸਾਖਾ ਵਿੱਚ ਕਮਿਸ਼ਨ ਲਿਆ।ਉਨ੍ਹਾਂ ਦੱਸਿਆ ਕਿ ਦੌੜਨ ਦੀ ਰੁਚੀ ਹੋਣ ਕਰਕੇ ਪਿਛਲੇ 4 ਸਾਲਾਂ ਤੋਂ ਉਹ 23 ਮੈਰਾਥਨ ਦੌੜਾਂ ਵਿੱਚ ਭਾਗ ਲੈ ਚੁੱਕੀ ਹੈ।ਇਸ ਤੋਂ ਇਲਾਵਾ ਉਹ ਖੋ-ਖੋ, ਜਿਮਨਾਸਟਿਕ, ਅਥਲੈਟਿਕਸ ਅਤੇ ਕਰਾਟੇ ਵੀ ਖੇਡਦੀ ਹੈ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media