Wednesday, March 18, 2026

ਕਾਰਗਿਲ ਤੋਂ ਕੋਹਿਮਾ ਤੱਕ ਦੌੜ ਰਹੇ ਅੰਮ੍ਰਿਤਸਰ ਪੁੱਜੇ ਫੌਜੀ ਰਾਤ ਦੇ ਵਿਸ਼ਰਾਮ ਤੋਂ ਬਾਅਦ ਅੱਗੇ ਵਧੇ

ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਹਵਾਈ ਫੌਜ ਦੇ ਜਵਾਨਾਂ ਵੱਲੋਂ ਕਾਰਗਿਲ ਤੋਂ ਕੋਹਿਮਾ ਤੱਕ ਸ਼ੁਰੂ ਕੀਤੀ ਗਈ ਮਹਾਂ ਮੈਰਾਥਨ-ਗੌਰਵ PUNJ0510201913ਦੌੜ ਬੀਤੀ ਸ਼ਾਮ ਨੂੰ ਏਅਰ ਫੋਰਸ ਸਟੇਸ਼ਨ ਅੰਮ੍ਰਿਤਸਰ ਕੈਂਟ ਪਹੁੰਚੀ, ਜਿਥੋਂ ਸਟੇਸ਼ਨ ਕਮਾਂਡਰ ਗਰੁੱਪ ਕਪਤਾਨ ਅਸ਼ੋਕ ਕੁਮਾਰ ਨੇ ਝੰਡੀ ਦੇ ਕੇ ਉਕਤ ਮੈਰਾਥਨ ਨੂੰ ਅਗੇ ਦੀ ਯਾਤਰਾ ਲਈ ਰਵਾਨਾ ਕੀਤਾ।ਸਥਾਨਕ ਹਵਾਈ ਫੌਜ ਦੇ ਜਵਾਨ, ਉਨ੍ਹਾਂ ਦੇ ਪਰਿਵਾਰ ਅਤੇ ਬੱਚੇ ਵੀ ਮੈਰਾਥਨ ਦੌੜਾਕਾਂ ਦੇ ਸਵਾਗਤ ਲਈ ਇਕੱਤਰ ਹੋਏ ਅਤੇ ਅੱਜ ਸਵੇਰੇ ਹਵਾਈ ਫੌਜ ਦੀ 87ਵੀਂ ਵਰ੍ਹੇਗੰਢ ਜੋ ਕਿ 8 ਅਕਤੂਬਰ ਨੂੰ ਹੈ ਦੇ ਸਬੰਧ ਵਿੱਚ ਬਾਈਪਾਸ ਤੱਕ ਦੌੜਾਕਾਂ ਦੇ ਨਾਲ ਦੌੜੇ।   
ਹਵਾਈ ਫੌਜ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਗੌਰਵ ਦੌੜ ਨੂੰ ਦਿੱਲੀ ਤੋਂ ਮੁੱਖ ਹਵਾਈ ਸੈਨਾ ਅਧਿਕਾਰੀ ਏਅਰ ਚੀਫ ਮਾਰਸ਼ਲ ਬੀ.ਐਸ ਧਨੋਆ ਵਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ ਸੀ।
             ਉਨਾਂ ਦੱਸਿਆ ਕਿ ਕਾਰਗਿਲ ਜਿੱਤ ਦੇ 20 ਸਾਲ ਪੂਰੇ ਹੋਣ ਦੀ ਯਾਦ ਵਿਚ ਭਾਰਤੀ ਹਵਾਈ ਸੈਨਾ ਦੀ ਪ੍ਰਥਾ ਅਨੁਸਾਰ ਕਾਰਗਿਲ ਤੋਂ ਕੋਹਿਮਾ ਦੀ ਲੰਬੀ ਮਹਾ ਦੌੜ ਸ਼ੁਰੂ ਕੀਤੀ ਗਈ ਹੈ, ਜੋ ਕਿ ਕਾਰਗਿਲ ਜੰਗ ਸਮਰਾਕ ਤੋ ਦਰਾਮ (ਜੰਮੂ ਅਤੇ ਕਸ਼ਮੀਰ) ਤੋਂ ਕੋਹਿਮਾ ਸ਼ਹੀਦੀ ਜਗ੍ਹਾ, ਕੋਹਿਮਾ (ਨਾਗਾਲੈਂਡ) ਤੱਕ ਜਾਵੇਗੀ।1944 ਅਤੇ 1999 ਭਾਰਤ ਦੇ ਉਤਰ ਅਤੇ ਪੂਰਵੀ ਵਿੱਚ ਕੋਹਿਮਾ ਅਤੇ ਕਾਰਗਿਲ ਦੋਵੇਂ ਮੁੱਖ ਖੇਤਰ ਹਨ ਜਿਥੇ ਭਾਰਤ ਨੇ ਦੋ ਜੰਗਾਂ ਲੜੀਆਂ।ਇਹ ਮਹਾ ਮੈਰਾਥਨ 21 ਸਤੰਬਰ 2019 ਤੋਂ ਸ਼ੁਰੂ ਹੋਈ ਅਤੇ 6 ਨਵੰਬਰ 2019 ਨੂੰ ਸਮਾਪਤ ਹੋਵੇਗੀ।25 ਹਵਾਈ ਸੈਨਾ ਦਾ ਇਕ ਦਲ ਰੋਜ਼ਾਨਾ ਕਰੀਬ 100 ਕਿਲੋਮੀਟਰ ਦੀ ਦੌੜਦੇ ਹੋਏ 4500 ਕਿਲੋਮੀਟਰ ਦੀ ਦੂਰੀ ਪੂਰੀ ਕਰ ਰਹੇ ਹਨ।
            ਇਸ ਟੀਮ ਦੀ ਚੋਣ ਸਖਤ ਅਭਿਆਸ ਸੈਸ਼ਨਾਂ ਤੋਂ ਬਾਅਦ ਕੀਤੀ ਗਈ ਹੈ। ਜਿਸ ਵਿਚ ਅਧਿਕਾਰੀਆਂ, ਹਵਾਈ ਸੈਨਾ ਦੇ ਨਾਲ ਇਕ ਮਹਿਲਾ ਅਧਿਕਾਰੀ ਫਲਾਇਟ ਲੈਫਟੀਨੈਂਟ ਰਿਸ਼ਭਜੀਤ ਕੌਰ ਅਤੇ ਵਾਰੰਟ ਅਧਿਕਾਰੀ ਇੰਦਰਪਾਲ ਸਿੰਘ, ਜੋ ਕਿ 51 ਸਾਲ ਦੇ ਹਨ, ਵੀ ਇਸ ਮੈਰਾਥਨ ਵਿਚ ਦੌੜ ਰਹੇ ਹਨ।ਇਸ ਮੁਹਿੰਮ ਦੇ ਆਗੂ ਸਕੁਵਾਰਡਨ ਲੀਡਰ ਸੁਰੇਸ਼ ਰਜ਼ਦਾਨ ਹਨ ਜੋ ਇਕ ਐਸ.ਯੂ-30 ਜਹਾਜ਼ ਦੇ ਪਾਇਲਟ ਹਨ।ਇਸ ਵਿੱਚ ਸਾਹਸੀ ਗਤੀਵਿਧੀਆਂ ਦੇ ਤਹਿਤ ਡੇਰੇ ਲਾਉਣਾ ਅਤੇ ਖੁੱਲੇ ਵਿੱਚ ਰਹਿਣਾ ਅਤੇ ਲੱਦਾਖ, ਹਿਮਾਚਲ ਪ੍ਰਦੇਸ਼, ਪੰਜਾਬ, ਉਤਰਾਖੰਡ, ਉਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਅਸਾਮ ਅਤੇ ਨਾਗਾਲੈਂਡ ਵਰਗੇ ਵੱਖ-ਵੱਖ ਬਰਫੀਲੇ ਖੇਤਰ, ਵਰਖਾ ਵਾਲੇ ਖੇਤਰਾਂ ਵਿੱਚ ਆਪਣੇ ਜੀਵਨ ਦੇ ਕੁੱਝ ਪੱਲਾਂ ਨੂੰ ਗੁਜਾਰਨਾ ਵੀ ਸ਼ਾਮਲ ਹੈ।

 

 

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਵਲੋਂ ਸਾਈਬਰ ਜਾਗਰੂਕਤਾ ਪ੍ਰੋਗਰਾਮ

ਅੰਮ੍ਰਿਤਸਰ, 17 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਵਲੋਂ ਵਿਦਿਆਰਥੀਆਂ ਨੂੰ ਸਾਈਬਰ …

Leave a Reply