Sunday, September 20, 2026

ਮੈਰਾਥਨ ਵਿੱਚ ਸ਼ਾਮਲ ਹੈ ਪਟਿਆਲਾ ਦੀ ਰਹਿਣ ਵਾਲੀ ਫਲਾਇਟ ਲੈਫਟੀਨੈਂਟ ਰਿਸ਼ਬਜੀਤ ਕੌਰ

ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਕਾਰਗਿਲ ਤੋਂ ਕੋਹਿਮਾ ਤੱਕ ਹੋ ਰਹੀ ਮੈਰਾਥਨ ਵਿੱਚ ਦੌੜ ਰਹੇ 24 ਜਵਾਨਾਂ ਵਿੱਚ ਇਕੋ ਇੱਕ ਲੇਡੀ PUNJ0510201914ਅਫ਼ਸਰ ਦੌੜ ਰਹੀ ਹੈ ਜੋ ਕਿ ਪਟਿਆਲਾ ਦੀ ਰਹਿਣ ਵਾਲੀ ਫਲਾਇਟ ਲੈਫਟੀਨੇਂਟ ਰਿਸ਼ਬਜੀਤ ਕੌਰ ਹਨ। ਭਾਰਤੀ ਹਵਾਈ ਫੌਜ ਦੀ ਇਸ ਦੌੜ ਲਈ ਰਿਸ਼ਬਜੀਤ ਕੌਰ ਦੀ ਚੋਣ ਸਖਤ ਭਿਆਸ ਤੋਂ ਬਾਅਦ ਕੀਤੀ ਗਈ। ਉਨ੍ਹਾਂ ਪਟਿਆਲਾ ਤੋਂ ਪੜ੍ਹਾਈ ਕਰਨ ਉਪਰੰਤ ਥਾਪਰ ਯੁਨੀਵਰਸਿਟੀ ਪਟਿਆਲ ਤੋਂ ਇੰਜੀ: ਦੀ ਡਿਗਰੀ ਪ੍ਰਾਪਤ ਕੀਤੀ ਅਤੇ 4 ਜਨਵਰੀ 2016 ਨੂੰ ਐਰੋਨੋਟਿਕ ਇੰਜੀ: ਸਾਖਾ ਵਿੱਚ ਕਮਿਸ਼ਨ ਲਿਆ।ਉਨ੍ਹਾਂ ਦੱਸਿਆ ਕਿ ਦੌੜਨ ਦੀ ਰੁਚੀ ਹੋਣ ਕਰਕੇ ਪਿਛਲੇ 4 ਸਾਲਾਂ ਤੋਂ ਉਹ 23 ਮੈਰਾਥਨ ਦੌੜਾਂ ਵਿੱਚ ਭਾਗ ਲੈ ਚੁੱਕੀ ਹੈ।ਇਸ ਤੋਂ ਇਲਾਵਾ ਉਹ ਖੋ-ਖੋ, ਜਿਮਨਾਸਟਿਕ, ਅਥਲੈਟਿਕਸ ਅਤੇ ਕਰਾਟੇ ਵੀ ਖੇਡਦੀ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply