ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਚਨਬੱਧ ਹਾਂ
ਧੂਰੀ, 5 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਕਮਾਂਡੈਟ ਰਾਏ ਸਿੰਘ ਧਾਲੀਵਾਲ ਵਲੋਂ ਥਾਣਾ ਸਿਟੀ ਧੂਰੀ ਵਿਖੇ ਹੋਮ ਗਾਰਡ ਜਵਾਨਾਂ ਅਤੇ ਪੁਲਿਸ
ਕਰਮਚਾਰੀਆਂ ਨਾਲ ਅਮਨ ਕਾਨੂੰਨ ਅਤੇ ਵੈਲਫੇਅਰ ਸਬੰਧੀ ਸਾਂਝੀ ਮੀਟਿੰਗ ਕੀਤੀ ਗਈ।ਜਿਸ ਦੋਰਾਨ ਊਹਨਾਂ ਵੱਲੋ ਜਵਾਨਾਂ ਨੂੰ ਡਿਉਟੀ ਪੂਰੀ ਇਮਾਨਦਾਰੀ ਅਤੇ ਅਨੁਸਾਸ਼ਨ ਵਿੱਚ ਰਹਿ ਕੇ ਕੰਮ ਕਰਨ ਦੀ ਸਖਤ ਹਦਾਇਤ ਕੀਤੀ ਗਈ।ਉਹਨਾ ਕਿਹਾ ਕਿ ਡਿਉਟੀ ਦੋਰਾਨ ਹਰੇਕ ਸੀਨੀਅਰ ਨਾਗਰਿਕ ਅਤੇ ਇਸਤਰੀਆਂ ਨਾਲ ਵਧੀਆ ਵਤੀਰਾ ਰੱਖਿਆ ਜਾਵੇ, ਜੇਕਰ ਕਿਸੇ ਵੀ ਕਰਮਚਾਰੀ ਦਾ ਸਬੰਧ ਕਿਸੇ ਨਸ਼ਾ ਤਸਕਰ ਨਾਲ ਧਿਆਨ ਵਿੱਚ ਆਇਆ ਜਾਂ ਅਨੁਸਾਸ਼ਨਹੀਣਤਾ ਕਰਦਾ ਪਾਇਆ ਗਿਆ ਤਾਂ ਮੁੱਅਤਲ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਾਨੂੰਨ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਹੱਥ ਵਿੱਚ ਨਾ ਲਿਆ ਜਾਵੇ।
ਮੁੱਖ ਅਫਸਰ ਥਾਣਾ ਸਿਟੀ ਧੂਰੀ ਦਰਸ਼ਨ ਸਿੰਘ ਨੇ ਭਰੋਸਾ ਦਿਵਾਇਆ ਕਿ ਜਵਾਨਾਂ ਦਾ ਡਿਉਟੀ ਦੋਰਾਨ ਤਾਲਮੇਲ ਨਾਲ ਕੰਮ ਕੀਤਾ ਜਾਵੇਗਾ।ਵਧੀਆ ਕਾਰਗੁਜਾਰੀ ਕਰਨ ਵਾਲੇ ਜਵਾਨਾਂ ਨੂੰ ਬਣਦਾ ਸਨਮਾਨ ਵੀ ਦਿੱਤਾ ਜਾਵੇਗਾ। ਇਸ ਮੋਕੇ ਨਰਾਇਣ ਸਰਮਾ, ਏ.ਐਸ.ਆਈ ਮੇਵਾ ਸਿੰਘ, ਏ.ਐਸ.ਆਈ ਕਰਮਜੀਤ ਸਿੰਘ ਅਤੇ ਹੋਰ ਕਰਮਚਾਰੀ ਵੀ ਹਾਜਰ ਸਨ।
ਧੂਰੀ, 5 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਧੂਰੀ ਦੇ ਇੰਚਾਰਜ਼ ਹਰੀ ਸਿੰਘ ਸਮੇਤ ਅਨੇਕਾਂ ਅਕਾਲੀ-ਭਾਜਪਾ ਵਰਕਰਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਨੂੰ ਚਲਾਈ ਗਈ “ਸਰਬੱਤ ਦਾ ਭਲਾ” ਨਾਮੀ ਸਪੈਸ਼ਲ ਰੇਲ ਗੱਡੀ ਦਾ ਅੱਜ ਧੂਰੀ ਰੇਲਵੇ ਸਟੇਸ਼ਨ ਵਿਖੇ ਪਹੁੰਚਣ `ਤੇ ਭਰ੍ਹਵਾਂ ਸਵਾਗਤ ਕੀਤਾ ਗਿਆ।
ਜਿਥੇ ਹਰੀ ਸਿੰਘ ਦੀ ਅਗਵਾਈ `ਚ ਰੇਲਗੱਡੀ ਵਿੱਚ ਯਾਤਰਾ ਕਰ ਰਹੇ ਸ਼ਰਧਾਲੂਆਂ ਨੂੰ ਲੱਡੂ ਵੰਡੇ ਗਏ, ਉਥੇ ਹੀ ਰੇਲ ਗੱਡੀ ਦੇ ਡਰਾਇਵਰ, ਗਾਰਡ ਸਮੇਤ ਹੋਰ ਅਮਲੇ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਹੰਸ ਰਾਜ ਗਰਗ, ਬ੍ਰਿਜੇਸ਼ਵਰ ਗੋਇਲ, ਧਰਮ ਪਾਲ, ਭੁਪਿੰਦਰ ਪਾਲ ਮਿੱਠਾ ਹਾਜ਼ਰ ਸਨ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media